ਏ. ਸੀ. ਸੀ. ਨੇ ਏਸ਼ੀਆ ਕੱਪ ਨੂੰ ਮੁਲਤਵੀ ਕਰਨ ਦਾ ਨਹੀਂ ਰੱਖਿਆ ਪ੍ਰਸਤਾਵ

ਨਵੀਂ ਦਿੱਲੀ –ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦੇ ਸੂਤਰਾਂ ਨੇ ਏਸ਼ੀਆ ਕੱਪ ਦੇ ਮੁਲਤਵੀ ਹੋਣ ਤੇ ਉਸ ਸਮੇਂ ਦੁਬਈ ਵਿਚ ਪਾਕਿਸਤਾਨ ਦੇ ਬਿਨਾਂ ਟੂਰਨਾਮੈਂਟ ਦੇ ਆਯੋਜਨ ਨਾਲ ਜੁੜੀਆਂ ਮੀਡੀਆ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਅਜਿਹਾ ਕੋਈ ਪ੍ਰਸਤਾਵ ਨਹੀਂ ਭੇਜਿਆ ਹੈ। 

ਪਾਕਿਸਤਾਨ ਦੇ ਮੀਡੀਆ ਦੀ ਇਕ ਖ਼ਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨਿਰਪੱਖ ਸਥਾਨ ’ਤੇ ਏਸ਼ੀਆ ਕੱਪ ਖੇਡਣ ਲਈ ਰਾਜ਼ੀ ਨਹੀਂ ਹੁੰਦਾ ਹੈ ਤਾਂ ਦੇਸ਼ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਵਾਪਸ ਲਈ ਜਾ ਸਕਦੀ ਹੈ। ਵਨ ਡੇ ਸਵਰੂਪ ’ਚ ਹੋਣ ਵਾਲੇ 2023 ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਪੀ. ਸੀ. ਬੀ. ਕੋਲ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਤੇ ਏ. ਸੀ. ਸੀ. ਮੁਖੀ ਜੈ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਨਹੀਂ ਜਾਵੇਗੀ। ਪੀ. ਸੀ. ਬੀ. ਨੇ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ‘ਹਾਈਬ੍ਰਿਡ ਮਾਡਲ’ ਦਾ ਪ੍ਰਸਤਾਵ ਰੱਖਿਆ ਹੈ, ਜਿੱਥੇ ਪਾਕਿਸਤਾਨ ਆਪਣੇ ਮੁਕਾਬਲੇ ਘਰੇਲੂ ਧਰਤੀ ’ਤੇ ਖੇਡੇਗਾ, ਜਦਕਿ ਭਾਰਤ ਨਿਰਪੱਖ ਸਥਾਨ ’ਤੇ ਖੇਡੇਗਾ, ਜਿਹੜੀ ਪੂਰੀ ਸੰਭਾਵਨਾ ਹੈ ਕਿ ਦੁਬਈ ’ਚ ਹੋਵੇਗਾ। ਪਤਾ ਲੱਗਾ ਹੈ ਕਿ ਬੀ. ਸੀ. ਆਈ. ਚਾਹੁੰਦਾ ਹੈ ਕਿ ਪੂਰਾ ਟੂਰਨਾਮੈਂਟ 2018 ਤੇ 2022 ਦੀ ਤਰ੍ਹਾਂ ਯੂ. ਏ. ਈ. ਵਿਚ ਖੇਡਿਆ ਜਾਵੇ, ਜਿੱਥੇ ਦੁਬਈ, ਸ਼ਾਰਜਾਹ ਤੇ ਆਬੂਧਾਬੀ ’ਚ ਤਿੰਨ ਮੈਦਾਨ ਹਨ।

Add a Comment

Your email address will not be published. Required fields are marked *