ਮੁੱਕੇਬਾਜ਼ੀ: ਸ਼ਿਵ ਠਕਰਾਨ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨ ਬਣਿਆ

ਬੈਂਕਾਕ, 29 ਸਤੰਬਰ

ਭਾਰਤ ਦੇ ਸੁਪਰ ਮਿਡਲਵੇਟ ਮੁੱਕੇਬਾਜ਼ ਸ਼ਿਵਾ ਠਕਰਾਨ ਨੇ ਇੱਥੇ ਡਬਲਿਊਬੀਸੀ ਏਸ਼ੀਆ ਮਹਾਂਦੀਪ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਆਦਿਲ ਹਫੀਜ਼ ਨੂੰ ਨਾਕ-ਆਊਟ ਰਾਹੀਂ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ ਨੇ ਅੱਠਵੇਂ ਗੇੜ ਵਿੱਚ ਮੁਕਾਬਲਾ ਜਿੱਤ ਕੇ ਏਸ਼ਿਆਈ ਪ੍ਰੋ-ਮੁੱਕੇਬਾਜ਼ੀ ਸਰਕਟ ਵਿੱਚ ਆਪਣੀ ਵੱਖਰੀ ਪਛਾਣ ਛੱਡੀ ਹੈ। ਠਕਰਾਨ ਨੇ ਮੁਕਾਬਲਾ ਜਿੱਤਣ ਤੋਂ ਬਾਅਦ ਕਿਹਾ, “ਤਿੰਨ ਮਹੀਨੇ ਪਹਿਲਾਂ ਜਦੋਂ ਇਹ ਮੁਕਬਾਲਾ ਤੈਅ ਕੀਤਾ ਗਿਆ ਸੀ ਤਾਂ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਕਿ ਮੈਂ ਛੇਵੇਂ ਗੇੜ ਤੱਕ ਵੀ ਪਹੁੰਚ ਸਕਾਂਗਾ, ਨਾਕ-ਆਊਟ ਤਾਂ ਦੂਰ ਦੀ ਗੱਲ ਰਹੀ। ਮੈਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੋਈ ਮੁਕਾਬਲਾ ਨਹੀਂ ਖੇਡਿਆ,ਜਿਸ ਕਰਕੇ ਕਈਆਂ ਨੇ ਤਾਂ ਮੈਨੂੰ ਪਹਿਲਾਂ ਹੀ ਹਾਰਿਆ ਹੋਇਆ ਮੰਨ ਲਿਆ ਸੀ।’’

Add a Comment

Your email address will not be published. Required fields are marked *