‘ਆਪ’ ਵਿਧਾਇਕ ਤੇ ਉਸ ਦੀ ਪਤਨੀ ਵੱਲੋਂ ਪ੍ਰਿੰਸੀਪਲ ਨਾਲ ਕੁੱਟਮਾਰ

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਬਦੁਲ ਰਹਿਮਾਨ ਨੂੰ 2009 ਵਿਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਧਮਕਾਉਣ ਤੇ ਮਾਰਕੁੱਟ ਕਰਨ ਦਾ ਦੋਸ਼ੀ ਠਹਿਰਾਇਆ। ਵਧੀਕ ਮੁੱਖ ਮੈਟਰੋਪੋਲਿਟਨ ਮੈਜੀਸਟ੍ਰੇਟ ਹਰਜੀਤ ਸਿੰਘ ਜਸਪਾਲ ਨੇ ਮਾਮਲੇ ਵਿਚ ਵਿਧਾਇਕ ਦੀ ਪਤਨੀ ਆਸਮਾ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸਤਗਾਸਾ ਧਿਰ ਨੇ ਮਾਮਲੇ ਨੂੰ ਬਿਨਾ ਕਿਸੇ ਸ਼ੱਕ ਦੇ ਦੋਸ਼ਾਂ ਨੂੰ ਸਫ਼ਲਤਾਪੂਰਵਕ ਸਾਬਿਤ ਕਰ ਦਿੱਤਾ ਹੈ। ਜੱਜ ਨੇ ਕਿਹਾ, “ਇਸਤਗਾਸਾ ਧਿਰ ਨੇ ਮੁਲਜ਼ਮ ਆਸਮਾ ਦੇ ਖ਼ਿਲਾਫ਼ ਬਿਨਾ ਕਿਸੇ ਸ਼ੱਕ ਦੇ ਦੋਸ਼ਾਂ ਨੂੰ ਸਫ਼ਲਤਾਪੂਰਵਕ ਸਾਬਿਤ ਕਰ ਦਿੱਤਾ ਹੈ ਕਿ ਉਸ ਨੇ ਇਕ ਲੋਕ ਸੇਵਕ ਦੇ ਕੰਮਾਂ ਵਿਚ ਅੜਿੱਕਾ ਪਾਇਆ।” 

ਇਸਤਗਾਸਾ ਧਿਰ ਮੁਤਾਬਕ, ਆਸਮਾ ਨੇ 4 ਫ਼ਰਵਰੀ 2009 ਨੂੰ ਸ਼ਿਕਾਇਤਕਰਤਾ ਨੂੰ ਥੱਪੜ ਮਾਰਿਆ ਸੀ, ਉਸ ਵੇਲੇ ਉਹ ਦਿੱਲੀ ਦੇ ਜ਼ਾਫ਼ਰਾਬਾਦ ਇਲਾਕੇ ਵਿਚ ਸਥਿਤ ਐੱਸ.ਕੇ.ਵੀ. ਸਕੂਲ ਵਿਚ ਪ੍ਰਿੰਸੀਪਲ ਵਜੋਂ ਕੰਮ ਕਰ ਰਹੀ ਸੀ। 

Add a Comment

Your email address will not be published. Required fields are marked *