ਸਰਕਾਰ ਨੂੰ ਘੇਰਨ ਲਈ ਇਕਜੁੱਟ ਹੋ ਰਿਹੈ ਸੰਯੁਕਤ ਕਿਸਾਨ ਮੋਰਚਾ

ਕਰਨਾਲ – ਸੰਯੁਕਤ ਕਿਸਾਨ ਮੋਰਚਾ ਇਕ ਵਾਰ ਮੁੜ ਕੇਂਦਰ ਸਰਕਾਰ ਨੂੰ ਘੇਰਨ ਲਈ ਇਕਜੁੱਟ ਹੋ ਰਿਹਾ ਹੈ। ਕਿਸਾਨ ਏਕਤਾ ਵਿਖਾਉਣ ਲਈ 26 ਜਨਵਰੀ ਨੂੰ ਜੀਂਦ ’ਚ ਮਹਾਪੰਚਾਇਤ ਕੀਤੀ ਜਾਵੇਗੀ। ਸ਼ਨੀਵਾਰ ਨੂੰ ਕਰਨਾਲ ਪਹੁੰਚੇ ਰਾਸ਼ਟਰੀ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮਹਾਪੰਚਾਇਤ ’ਚ ਉੱਤਰ ਭਾਰਤ ਦੇ ਕਈ ਸੂਬਿਆਂ ਤੋਂ ਲੱਖਾਂ ਕਿਸਾਨ ਇਕੱਠੇ ਹੋਣਗੇ। ਜੀਂਦ ਦੀ ਧਰਤੀ ਤੋਂ ਕਿਸਾਨ ਇਕ ਵਾਰ ਫਿਰ ਆਪਣੀ ਆਵਾਜ਼ ਬੁਲੰਦ ਕਰਨਗੇ। ਇਸੇ ਦਿਨ ਦੇਸ਼ ਦੇ ਸਾਰੇ ਜ਼ਿਲ੍ਹਿਆਂ ’ਚ ਟਰੈਕਟਰ ਮਾਰਚ ਕੱਢੇ ਜਾਣਗੇ।

ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ-ਪੱਤਰ ਸੌਂਪੇ ਜਾਣਗੇ। ਕਿਸਾਨ ਆਗੂਆਂ ਨੇ ਦਿੱਲੀ ’ਚ ਵੀ ਕਿਸਾਨ ਮਹਾਪੰਚਾਇਤ ਦੇ ਸੰਕੇਤ ਦਿੱਤੇ ਹਨ। ਇਸ ਦੀ ਤਰੀਕ 26 ਨੂੰ ਹੋਣ ਵਾਲੀ ਮਹਾਪੰਚਾਇਤ ’ਚ ਤੈਅ ਕੀਤੀ ਜਾਵੇਗੀ। ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਕਰਨਾਲ ਦੇ ਡੇਰਾ ਕਾਰ ਸੇਵਾ ’ਚ ਹੋਈ, ਜਿਸ ’ਚ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ’ਚ ਹਾਜ਼ਰ ਕਿਸਾਨ ਆਗੂਆਂ ਨੇ ਗਣਤੰਤਰ ਦਿਵਸ ਮੌਕੇ ਜੀਂਦ ’ਚ ਮਹਾਪੰਚਾਇਤ ਕਰਵਾਉਣ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਕਿਸਾਨ ਅੰਦੋਲਨ ਦੀ 10 ਗੁਣਾ ਤਾਕਤ ਨਾਲ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਸਰਕਾਰ ਗੰਨੇ ਵਾਂਗ ਮੰਗ ਰਹੀ ਪਿੜਾਈ : ਟਿਕੈਤ

ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੰਨੇ ਦੀ ਫਸਲ ਵਾਂਗ ਪਿੜਾਈ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਭਾਅ ਲਈ ਅੰਦੋਲਨ ਉਸ ਹਿਸਾਬ ਨਾਲ ਨਹੀਂ ਹੋ ਪਾ ਰਹੇ ਹਨ। ਉਨ੍ਹਾਂ ਐੱਮ. ਐੱਸ. ਪੀ. ਦੇ ਮੁੱਦੇ ’ਤੇ ਕਿਹਾ ਕਿ ਸਰਕਾਰ ਨੂੰ ਝੂਠ ਬੋਲਣ ’ਚ ਮੁਹਾਰਤ ਹੈ। ਗੁਰਨਾਮ ਸਿੰਘ ਨੇ ਚੜੂਨੀ ’ਤੇ ਉਨ੍ਹਾਂ ਕਿਹਾ ਕਿ ਉਹ ਐੱਸ. ਕੇ. ਐੱਮ. ’ਚ ਆ ਕੇ ਆਪਣੀ ਗੱਲ ਰੱਖਣ, ਆਖਿਰ ਉਹ ਹਨ ਕਿੱਥੇ? ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਐੱਸ. ਕੇ. ਐੱਮ. ਏਕਤਾ ਦਿਵਸ ਮਨਾਇਆ ਜਾਵੇਗਾ। ਉੱਤਰ ਭਾਰਤ ’ਚ ਜੀਂਦ ’ਚ ਇਕ ਵੱਡੀ ਮਹਾਪੰਚਾਇਤ ਕੀਤੀ ਜਾਵੇਗੀ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਸਮੇਤ ਆਸ-ਪਾਸ ਦੇ ਸੂਬਿਆਂ ਦੇ ਲੋਕ ਇਸ ’ਚ ਆਉਣਗੇ। ਸਾਡਾ ਮਕਸਦ ਸੰਯੁਕਤ ਕਿਸਾਨ ਮੋਰਚਾ ਦੀ ਮੌਜੂਦਗੀ ਅਤੇ ਏਕਤਾ ਨੂੰ ਦਰਸਾਉਣਾ ਹੈ।

Add a Comment

Your email address will not be published. Required fields are marked *