ਪੁਲੀਸ ਨੇ ਅਤੀਕ ਤੇ ਅਸ਼ਰਫ ਦੇ ਕਤਲ ਦਾ ਦ੍ਰਿਸ਼ ਮੁੜ ਸਿਰਜਿਆ

ਉੱਤਰ ਪ੍ਰਦੇਸ਼ ਪੁਲੀਸ ਨੇ ਅੱਜ ਪ੍ਰਯਾਗਰਾਜ ਦੇ ਹਸਪਤਾਲ ਦੇ ਬਾਹਰ ਉਹ ਅਪਰਾਧਕ ਦ੍ਰਿਸ਼ ਮੁੜ ਸਿਰਜਿਆ ਜਿਸ ਵਿੱਚ ਗੈਂਗਸਟਰ ਤੇ ਸਿਆਸੀ ਆਗੂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਤਿੰਨ ਵਿਅਕਤੀਆਂ ਨੇ ਪੱਤਰਕਾਰ ਬਣ ਕੇ ਗੋਲੀਆਂ ਮਾਰ ਦਿੱਤੀਆਂ ਸਨ।

ਲੰਘੀ 15 ਅਪਰੈਲ ਦੀ ਰਾਤ ਨੂੰ ਵਾਪਰੀ ਇਸ ਘਟਨਾ ਦੀਆਂ ਲੜੀਆਂ ਸਮਝਣ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਅਤੇ ਫੋਰੈਂਸਿਕ ਟੀਮ ਦੇ ਮੈਂਬਰ ਕੌਲਵਿਨ ਹਸਪਤਾਲ ਦੇ ਬਾਹਰ ਪਹੁੰਚੇ। ਘਟਨਾ ਸਮੇਂ ਅਤੀਕ ਤੇ ਅਸ਼ਰਫ ਨੂੰ ਲਿਜਾ ਰਹੇ ਪੁਲੀਸ ਮੁਲਾਜ਼ਮ ਵੀ ਮੌਕੇ ’ਤੇ ਸੱਦੇ ਗਏ। ਦੋਵਾਂ ਨੂੰ ਗੋਲੀ ਮਾਰਨ ਵਾਲੇ ਤਿੰਨੇ ਸ਼ੂਟਰ ਮੌਕੇ ’ਤੇ ਨਹੀਂ ਲਿਆਂਦੇ ਗਏ। ਇਸ ਮੌਕੇ ਵੱਡੀ ਗਿਣਤੀ ’ਚ ਪੁਲੀਸ ਸੱਦੀ ਗਈ ਸੀ।

ਇਸ ਦੌਰਾਨ ਏਡੀਜੀ ਭਾਨੂ ਭਾਸਕਰ, ਪੁਲੀਸ ਕਮਿਸ਼ਨਰ ਰਮਿਤ ਸ਼ਰਮਾ ਅਤੇ ਜੁਆਇੰਟ ਪੁਲੀਸ ਕਮਿਸ਼ਨਰ ਆਕਾਸ਼ ਕੁਲਹਾਰੀ ਵੀ ਹਾਜ਼ਰ ਰਹੇ। ਪੁਲੀਸ ਨੇ ਦੱਸਿਆ ਕਿ ਉਸ ਘਟਨਾ ਦਾ ਦ੍ਰਿਸ਼ ਮੁੜ ਸਿਰਜਣ ਨਾਲ ਜਾਂਚ ’ਚ ਮਦਦ ਮਿਲੇਗੀ ਤੇ ਇਸ ਦੇ ਆਧਾਰ ’ਤੇ ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੰਘੀ 15 ਅਪਰੈਲ ਨੂੰ ਅਤੀਕ ਅਹਿਮਦ ਤੇ ਉਸ ਦੇ ਭਰਾ ਭਰਾ ਅਸ਼ਰਫ ਦੀ ਪੁਲੀਸ ਹਿਰਾਸਤ ’ਚ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਪੁਲੀਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਕੌਲਵਿਨ ਹਸਪਤਾਲ ਲਿਆਈ ਸੀ। ਹਮਲਾਵਰਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

Add a Comment

Your email address will not be published. Required fields are marked *