28 ਸਾਲ ਬਾਅਦ ਸਾਕਾਰ ਹੋਇਆ ‘ਓਮ’ਇਮਾਰਤ 

ਜੋਧਪੁਰ- ਰਾਜਸਥਾਨ ਦੇ ਜੋਧੁਰ ਕੋਲ ਜਾਡਨ ਪਿੰਡ ‘ਚ ਧਰਤੀ ਦਾ ਸਭ ਤੋਂ ਵੱਡਾ ‘ਓਮ’ ਪੂਰਨ ਰੂਪ ਲੈ ਚੁੱਕਿਆ ਹੈ। ਸਵਾਮੀ ਮਹੇਸ਼ਵਰਾਨੰਦ ਨੇ 28 ਸਾਲ ਪਹਿਲਾਂ ਧਰਤੀ ‘ਤੇ ਸਭ ਤੋਂ ਵੱਡੇ ‘ਓਮ’ ਨੂੰ ਸਾਕਾਰ ਰੂਪ ਲਿਆਉਣ ‘ਚ ਕਲਪਣਾ ਕੀਤੀ ਸੀ। ਹੁਣ ਅਗਲੇ ਮਹੀਨੇ 7 ਸਤੰਬਰ ਨੂੰ ਕੰਮ ਪੂਰਾ ਹੋ ਜਾਵੇਗਾ। ਇਸ ‘ਓਮ’ ਇਮਾਰਤ ਨੂੰ ਛੀਤਰ ਪੱਥਰ ਨਾਲ ਬਣਾਇਆ ਗਿਆ ਹੈ। ‘ਓਮ’ ਦੇ ਉੱਪਰ ਚੰਦਰ ਬਿੰਦੂ ‘ਚ ਵਾਸਤੂ ਅਨੁਸਾਰ ਨਿਰਮਾਣ ਕਰਵਾਇਆ ਗਿਆ ਹੈ।

ਉੱਪਰੀ ਮੰਜ਼ਿਲ ‘ਤੇ ਸਿਫਟਿਕ ਦਾ ਸ਼ਿਵਲਿੰਗ ਸਥਾਪਤ ਕੀਤਾ ਗਿਆ ਹੈ। ਭਵਿੱਖ ‘ਚ ਇੱਥੇ ਯੋਗ ਯੂਨੀਵਰਸਿਟੀ ਬਣਾਉਣ ਦਾ ਸੰਕਲਪ ਹੈ। ਇਹ ਇਮਾਰਤ 500 ਮੀਟਰ ਲੰਬੀ-ਚੌੜੀ ਹੈ। ਜ਼ਮੀਨ ਤੋਂ ‘ਓਮ’ ਦੇ ਸਿਖਰ ਦੀ ਉੱਚਾਈ 135 ਫੁੱਟ ਹੈ। ‘ਓਮ’ ਮਾਲਾ ਅਨੁਸਾਰ ਇਸ ‘ਚ 108 ਕਮਰੇ ਹਨ। ਇਹ ਇਮਾਰਤ 2 ਹਜ਼ਾਰ ਥੰਮ੍ਹਾਂ ‘ਤੇ ਟਿਕੀ ਹੈ। ਇਸ ਇਮਾਰਤ ‘ਚ 12 ਜੋਤੀਲਿੰਗ ਅਤੇ 1008 ਸ਼ਿਵ ਨਾਮ ਦੀਆਂ ਮੂਰਤੀਆਂ ਲਗਾਈਆਂ ਗਈਆਂ ਹਨ।

Add a Comment

Your email address will not be published. Required fields are marked *