ਕ੍ਰਿਕਟਰ ਫਾਫ ਡੂ ਪਲੇਸਿਸ ਦੀ ਆਤਮਕਥਾ ਅਗਲੇ ਮਹੀਨੇ ਹੋਵੇਗੀ ਰਿਲੀਜ਼

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੀ ਆਤਮਕਥਾ ਅਗਲੇ ਮਹੀਨੇ ਰਿਲੀਜ਼ ਹੋਵੇਗੀ ਜਿਸ’ ਚ ਖੇਡ ਨੂੰ ਲੈ ਕੇ ਉਸ ਦੇ ਸੰਘਰਸ਼ ਅਤੇ ਖੇਡ ਪ੍ਰਤੀ ਪਿਆਰ ਅਤੇ ਇਸ ਤੋਂ ਬਾਹਰ ਦੇ ਉਸ ਦੇ ਸਫਰ ਦਾ ਜ਼ਿਕਰ ਹੋਵੇਗਾ। ‘ਪੈਨਗੁਇਨ ਰੈਂਡਮ ਹਾਊਸ ਇੰਡੀਆ’ ਦੀ ‘ਈਬਰੀ ਪ੍ਰੈਸ’ ਵੱਲੋਂ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਇਸ ਪੁਸਤਕ ਦਾ ਨਾਂ ‘ਫਾਫ ਥਰੂ ਫਾਇਰ’ ਹੈ।

ਇਸ ‘ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਕਪਤਾਨ ਕ੍ਰਿਕਟ ਦੇ ਨਾਲ-ਨਾਲ ਖੇਡ ਤੋਂ ਬਾਹਰ ਵੀ ਆਪਣੇ ਜੀਵਨ ਦੀ ਕਹਾਣੀ ਤੋਂ ਪਾਠਕਾਂ ਰੂ-ਬ-ਰੂ ਕਰਾਉਣਗੇ। ਕਿਤਾਬ ਵਿੱਚ, ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ 38 ਸਾਲਾ ਸਾਬਕਾ ਕਪਤਾਨ ਨੇ ਮਹਿੰਦਰ ਸਿੰਘ ਧੋਨੀ, ਗੈਰੀ ਕਰਸਟਨ, ਸਟੀਫਨ ਫਲੇਮਿੰਗ, ਗ੍ਰੀਮ ਸਮਿਥ ਅਤੇ ਏਬੀ ਡੀਵਿਲੀਅਰਸ ਸਮੇਤ ਕੁਝ ਪ੍ਰਮੁੱਖ ਅੰਤਰਰਾਸ਼ਟਰੀ ਕ੍ਰਿਕਟਰਾਂ ਨਾਲ ਆਪਣੇ ਅਨੁਭਵਾਂ ਬਾਰੇ ਗੱਲ ਕੀਤੀ ਹੈ।

ਡੂ ਪਲੇਸਿਸ ਨੇ ਕਿਹਾ, ‘ਮੈਂ ਭਾਰਤ ‘ਚ ਆਪਣੀ ਕਿਤਾਬ ‘ਫਾਫ ਥਰੂ ਫਾਇਰ’ ਦੇ ਲਾਂਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਇੱਥੇ ਹਮੇਸ਼ਾ ਇੱਥੇ ਘਰ ਵਰਗਾ ਮਹਿਸੂਸ ਕੀਤਾ ਹੈ ਅਤੇ ਭਾਰਤ ਵਿੱਚ ਖੇਡਣ ਦੇ ਸਾਲਾਂ ਵਿੱਚ ਮੈਨੂੰ ਬਹੁਤ ਸਮਰਥਨ ਮਿਲਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਪਾਠਕ ਇਸ ਨੂੰ ਪੜ੍ਹ ਕੇ ਉਨਾ ਹੀ ਆਨੰਦ ਲੈਣਗੇ ਜਿੰਨਾ ਮੈਂ ਇਸਨੂੰ ਸਾਂਝਾ ਕਰਨ ਵਿੱਚ ਆਨੰਦ ਲਿਆ ਹੈ।’ 

Add a Comment

Your email address will not be published. Required fields are marked *