PM ਮੋਦੀ ਨੇ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਖਿਡਾਰੀਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬੈਂਗਲੁਰੂ ਦੇ ਰਾਜ ਭਵਨ ‘ਚ ਭਾਰਤੀ ਕ੍ਰਿਕਟ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਕ੍ਰਿਕਟ ਭਾਈਚਾਰੇ ਤੋਂ ਆਏ ਸਾਬਕਾ ਅਤੇ ਸਰਗਰਮ ਦੋਵੇਂ ਭਾਰਤੀ ਖਿਡਾਰੀਆਂ ਲਈ ਡਿਨਰ ਪਾਰਟੀ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਮੋਦੀ ਏਅਰੋ ਇੰਡੀਆ ਸ਼ੋਅ ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕਰਨ ਲਈ ਐਤਵਾਰ ਨੂੰ ਬੈਂਗਲੁਰੂ ਪਹੁੰਚੇ ਅਤੇ ਉਨ੍ਹਾਂ ਦੇ ਦਫ਼ਤਰ ਨੇ ਰਾਤ ਦੇ ਖਾਣੇ ਲਈ ਸ਼ਹਿਰ ਦੇ ਕੁਝ ਪ੍ਰਭਾਵਸ਼ਾਲੀ ਨਾਵਾਂ ਨੂੰ ਸੱਦਾ ਦਿੱਤਾ।

ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਅਨਿਲ ਕੁੰਬਲੇ, ਜਵਾਗਲ ਸ੍ਰੀਨਾਥ ਅਤੇ ਵੈਂਕਟੇਸ਼ ਪ੍ਰਸਾਦ ਸ਼ਾਮਲ ਸਨ। ਮਯੰਕ ਅਗਰਵਾਲ ਅਤੇ ਮਨੀਸ਼ ਪਾਂਡੇ ਕਰਨਾਟਕ ਦੇ ਸਰਗਰਮ ਖਿਡਾਰੀ ਹਨ ਜੋ ਪੀ.ਐੱਮ ਮੋਦੀ ਵੱਲੋਂ ਆਯੋਜਿਤ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਏ। ਵੈਂਕਟੇਸ਼ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਪੀ.ਐੱਮ ਮੋਦੀ ਨੇ ਭਾਰਤ ਵਿੱਚ ਖੇਡ ਬੁਨਿਆਦੀ ਢਾਂਚੇ, ਓਲੰਪਿਕ ਅਤੇ ਖੇਡ ਸੱਭਿਆਚਾਰ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।

ਸਾਬਕਾ ਸਪਿਨਰ ਅਨਿਲ ਕੁੰਬਲੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਕੱਲ੍ਹ ਰਾਜ ਭਵਨ, ਬੇਂਗਲੁਰੂ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕ੍ਰਿਕਟ ਸਾਥੀਆਂ ਨਾਲ ਮਿਲਣਾ ਇੱਕ ਸਨਮਾਨ ਦੀ ਗੱਲ ਸੀ। ਇਸ ਮੁਲਾਕਾਤ ਤੋਂ ਬਾਅਦ ਮਨੀਸ਼ ਪਾਂਡੇ ਨੇ ਇੰਸਟਾਗ੍ਰਾਮ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਤਸਵੀਰ ਸਾਂਝੀ ਕਰ ਲਿਖਿਆ ਕਿ ਕੱਲ੍ਹ ਰਾਜ ਭਵਨ, ਬੈਂਗਲੁਰੂ ਵਿੱਚ ਆਪਣੇ ਕ੍ਰਿਕੇਟ ਸਾਥੀਆਂ ਦੇ ਨਾਲ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਵੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।

Add a Comment

Your email address will not be published. Required fields are marked *