ED ਦੇ ਸਾਬਕਾ ਮੁਲਾਜ਼ਮ ਵੱਲੋਂ ਜਾਅਲੀ ਛਾਪੇਮਾਰੀ, ਮੰਗੀ 10 ਲੱਖ ਦੀ ਰਿਸ਼ਵਤ

ਨਵੀਂ ਦਿੱਲੀ : ED ਨੇ ਆਪਣੇ ਆਪ ਨੂੰ ਜਾਂਚ ਅਧਿਕਾਰੀ ਵਜੋਂ ਪੇਸ਼ ਕਰਦਿਆਂ ਕਲਕੱਤਾ ਦੀ ਇਕ ਦੁਕਾਨ ਵਿਚ ਫਰਜ਼ੀ ਛਾਪਾ ਮਾਰਨ ਅਤੇ ਇਕ ਮੁਲਜ਼ਮ ਤੋਂ ਪੈਸੇ ਠੱਗਣ ਲਈ ਜਾਅਲੀ ਸੰਮਨ ਜਾਰੀ ਕਰਨ ਵਾਲੇ ਆਪਣੇ ਹੀ ਸਾਬਕਾ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਇਕ ਬਿਆਨ ਵਿਚ ਕਿਹਾ, “ਸੁਕੁਮਾਰ ਕਮਾਲੀਆ ਡੈਪੂਟੇਸ਼ਨ ‘ਤੇ 2019 ਤੋਂ 2020 ਤਕ ਈ.ਡੀ. ਦੇ ਨਾਲ ਕੰਮ ਕਰ ਚੁੱਕਿਆ ਹੈ। ਮੂਲ ਰੂਪ ਨਾਲ ਉਹ ਅਰਧ ਸੈਨਿਕ ਬਲ ਐੱਮ.ਐੱਸ.ਬੀ. ਵਿਚ ਹੈੱਡ ਕਾਂਸਟੇਬਲ ਰੈਂਕ ਦਾ ਮੁਲਾਜ਼ਮ ਸੀ। ਉਸ ਨੂੰ 16 ਅਪ੍ਰੈਲ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਬਾਅਦ ਵਿਚ ਉਸ ਨੂੰ ਕਲਕੱਤਾ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 29 ਅਪ੍ਰੈਲ ਤਕ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ।”

ਏਜੰਸੀ ਮੁਤਾਬਕ ਮੁਲਜ਼ਮ ਗ਼ਲਤ ਢੰਗ ਨਾਲ ਕਲਕੱਤਾ ਵਿਚ (ਈ.ਡੀ. ਅਧਿਕਾਰੀ ਬਣ ਕੇ) ਤਲਾਸ਼ੀ ਮੁਹਿੰਮ ਚਲਾਉਣ ਵਿਚ ਸ਼ਾਮਲ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਜਾਂਚ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੂੰ ਜਾਅਲੀ ਸੰਮਨ ਵੀ ਜਾਰੀ ਕੀਤਾ ਸੀ। ਉਸ ਨੇ ਇਕ ਮਾਮਲੇ ਵਿਚ ਏਜੰਸੀ ਵਿਚ ਆਪਣੀ ਤਾਇਨਾਤੀ ਦੌਰਾਨ ਇਕ ਵਿਅਕਤੀ ਦੇ ਖ਼ਿਲਾਫ਼ ਕੀਤੀ ਜਾ ਰਹੀ ਜਾਂਚ ਬਾਰੇ ਗ਼ਲਤ ਢੰਗ ਨਾਲ ਜਾਣਕਾਰੀ ਹਾਸਲ ਕੀਤੀ ਤੇ ਐੱਸ.ਐੱਸ.ਬੀ. ਵਿਚ ਵਾਪਸੀ ਤੋਂ ਬਾਅਦ ਉਸ ਨੇ ਉਸ ਤੋਂ ਜਬਰਨ ਵਸੂਲੀ ਲਈ ਜਾਅਲੀ ਸੰਮਨ ਜਾਰੀ ਕੀਤਾ। ਇਹ WhatsApp ਰਾਹੀਂ ਉਸ ਨੂੰ ਭੇਜਿਆ ਗਿਆ ਸੀ, ਤਾਂ ਜੋ ਉਹ ਉਸ ਤੋਂ ਸਿੱਧਾ ਸੰਪਰਕ ਕਰ ਕਰੇ ਤੇ ਉਸ ਤੋਂ ਪੈਸੇ ਲੈ ਸਕੇ। 

ਇਕ ਵੱਖਰੇ ਮਾਮਲੇ ਵਿਚ ਜਵਾਨ ਨੇ ਗ਼ਲਤ ਢੰਗ ਨਾਲ ਦੱਖਣੀ ਕਲਕੱਤਾ ਦੇ ਇਕ ‘ਕਾਫ਼ੀ ਸ਼ਾੱਪ’ ਵਿਚ ਛਾਪੇਮਾਰੀ ਕੀਤੀ ਤੇ ਉਸ ਦੇ ਮਾਲਕ ਤੋਂ 10 ਲੱਖ ਰੁਪਏ ਦੀ ਜਬਰਨ ਵਸੂਲੀ ਕਰਨ ਲਈ ਉਸ ਨੂੰ ਧਮਕੀ ਦਿੱਤੀ। ਏਜੰਸੀ ਨੇ ਦੱਸਿਆ ਕਿ ‘ਕਾਫ਼ੀ ਸ਼ਾੱਪ’ ਦੇ ਮਾਲਕ ਨੇ ਈ.ਡੀ. ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ, ਇਸ ‘ਤੇ ਏਜੰਸੀ ਨੇ ਇਸ ਘਟਨਾਦਾ ਸਖ਼ਤ ਨੋਟਿਸ ਲਿਆ ਤੇ ਆਪਣੇ ਸਾਬਕਾ ਸਿਪਾਹੀ ਦੇ ਘਰ ‘ਤੇ ਛਾਪਾ ਮਾਰਿਆ ਸੀ। ਈ.ਡੀ. ਨੇ ਦੱਸਿਆ ਕਿ ਉੱਥੇ ਕੁੱਝ ਸ਼ੱਕੀ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਗਏ ਸਨ। 

Add a Comment

Your email address will not be published. Required fields are marked *