ਹੁਣ ਡਾਬਰ ਅਤੇ ਗੋਦਰੇਜ ਦਾ ਕੈਂਸਰਕਾਰੀ ਕੈਮੀਕਲ ਨਾਲ ਜੁੜਿਆ ਨਾਂ

ਨਵੀਂ ਦਿੱਲੀ – ਪਿਛਲੇ ਕੁਝ ਮਹੀਨਿਆਂ ’ਚ ਐੱਮ. ਡੀ. ਐੱਚ. ਅਤੇ ਐਵਰੈਸਟ ਵਰਗੇ ਲੋਕਪ੍ਰਿਅ ਮਸਾਲਾ ਬ੍ਰਾਂਡਾਂ ’ਤੇ ਐਥਲੀਨ ਆਕਸਾਈਡ ਨਾਂ ਦੇ ਰਸਾਇਣ ਦੀ ਮੌਜੂਦਗੀ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਈਆਂ ਹਨ। ਐਥਲੀਨ ਆਕਸਾਈਡ ਨੂੰ ਕੈਂਸਰਕਾਰੀ ਕੈਮੀਕਲ ਦੇ ਤੌਰ ’ਤੇ ਕੈਟੇਗਰਾਈਜ਼ ਕੀਤਾ ਗਿਆ ਹੈ। ਇਸ ਕਾਰਨ ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੇ ਇਨ੍ਹਾਂ ਮਸਲਿਆਂ ’ਤੇ ਰੋਕ ਲਾ ਦਿੱਤੀ ਹੈ। ਇਹ ਮਾਮਲਾ ਠੰਢਾ ਪਿਆ ਵੀ ਨਹੀਂ ਹੈ ਕਿ ਹੁਣ ਕੈਂਸਰਕਾਰੀ ਕੈਮੀਕਲ ਨਾਲ ਦੇਸ਼ ਦੀਆਂ 2 ਹੋਰ ਦਿੱਗਜ ਕੰਪਨੀਆਂ ਦਾ ਨਾਂ ਜੁੜ ਗਿਆ ਹੈ। ਇਹ ਕੰਪਨੀਆਂ ਹਨ ਡਾਬਰ ਅਤੇ ਗੋਦਰੇਜ।

ਅਮਰੀਕੀ ਅਦਾਲਤ ’ਚ ਇਨ੍ਹਾਂ ਦੀਆਂ ਵਿਦੇਸ਼ੀ ਸਹਾਇਕ ਕੰਪਨੀਆਂ ’ਤੇ ਮੁਕੱਦਮੇਬਾਜ਼ੀ ਦੀ ਤਲਵਾਰ ਲਟਕ ਗਈ ਹੈ। ਕੈਂਸਰ ਨਾਲ ਜੁੜੇ ਕਈ ਮਿਲੀਅਨ ਡਾਲਰ ਦੇ ਕਲਾਸ ਐਕਸ਼ਨ ਸੂਟ ’ਤੇ ਜੂਰੀ ਸੁਣਵਾਈ ’ਚ ਹਿੱਸਾ ਲੈ ਸਕਦੀ ਹੈ। ਬਿਜ਼ਨੈੱਸਵਰਲਡ ਦੀ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ ਇਹ ਮੁਕੱਦਮਾ ਅਮਰੀਕਾ ਦੇ ਜ਼ਿਲਾ ਅਦਾਲਤ, ਉੱਤਰੀ ਜ਼ਿਲਾ ਇਲੀਨੋਇਸ ’ਚ ਦਾਇਰ ਕੀਤਾ ਗਿਆ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੂਰੀ ਸੁਣਵਾਈ ਦੌਰਾਨ ਦੋਵਾਂ ਕੰਪਨੀਆਂ ਨੂੰ ਮਾਮਲੇ ਦੀ ਸੁਣਵਾਈ ਪੂਰੀ ਹੋਣ ਤਕ ਹਰ ਮਹੀਨੇ ਲਗਭਗ 10 ਲੱਖ ਡਾਲਰ ਤੋਂ 30 ਲੱਖ ਡਾਲਰ ਜਮ੍ਹਾ ਕਰਨ ਲਈ ਕਹਿ ਸਕਦੀ ਹੈ। ਪਟੀਸ਼ਨਕਰਤਾ ਨੇ 22 ਮਈ ਨੂੰ ਜੂਰੀ ਨੂੰ ਸੁਣਵਾਈ ਦੀ ਅਪੀਲ ਕੀਤੀ ਸੀ।

ਇਸ ’ਚ ਡਾਬਰ ਅਤੇ ਗੋਦਰੇਜ ਦੀਆਂ ਸਹਾਇਕ ਕੰਪਨੀਆਂ ਵੀ ਸ਼ਾਮਲ ਹਨ। ਕਾਨੂੰਨੀ ਕਾਰਵਾਈ ਇਲੀਨੋਇਸ ’ਚ ਅਮਰੀਕੀ ਜ਼ਿਲਾ ਅਦਾਲਤ ’ਚ ਹੋਈ ਸੀ। ਇਹ ਮੁਕੱਦਮਾ ਕਈ ਔਰਤਾਂ, ਖਾਸ ਤੌਰ ’ਤੇ ਸਵੇਤ ਔਰਤਾਂ ਵੱਲੋਂ ਲਾਏ ਦੋਸ਼ਾਂ ਤੋਂ ਉਪਜਿਆ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਹੇਅਰ ਰਿਲੈਕਸਰ ਨਾਲ ਕੈਂਸਰ ਹੁੰਦਾ ਹੈ। ਡਾਬਰ ਅਧੀਨ ਆਉਣ ਵਾਲੀ ਕੰਪਨੀ ਨਮਸਤੇ ਲੈਬਾਰਟਰੀਜ਼ ਐੱਲ. ਐੱਲ. ਸੀ. ਅਤੇ ਗੋਦਰੇਦ ਕੰਜ਼ਿਊਮਰ ਪ੍ਰੋਡਕਟਸ ਦੀ ਮਾਲਕੀ ਵਾਲੀ ਸਟ੍ਰੈਂਥ ਆਫ ਨੇਚਰ ਐੱਲ. ਐੱਲ. ਸੀ. ਕਾਨੂੰਨੀ ਕਾਰਵਾਈ ’ਚ ਸ਼ਾਮਲ ਹੈ।

ਇਸ ਮੁਕੱਦਮੇ ’ਚ ਹੋਰ ਗਲੋਬਲ ਹੇਅਰ ਕੇਅਰ, ਬਿਊਟੀ ਅਤੇ ਸਕਿਨ ਕੇਅਰ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ’ਚ ਲਾਰੀਅਲ ਯੂ. ਐੱਸ. ਏ. ਇੰਕ, ਲਾਰੀਅਲ ਯੂ. ਏ. ਐੱਸ. ਪ੍ਰੋਡਕਟਸ ਇੰਕ., ਸਾਫਟਸ਼ੀਨ-ਕਾਰਸਨ ਐੱਲ. ਐੱਲ. ਸੀ., ਬਿਊਟੀ ਬੇਲ ਇੰਟਰਪ੍ਰਾਈਜ਼ਿਜ਼, ਹਾਊਸ ਆਫ ਚੀਥਮ ਇੰਕ., ਹਾਊਸ ਆਫ ਚੀਥਮ ਐੱਲ. ਐੱਲ. ਸੀ. ਅਤੇ ਗੋਦਰੇਜ ਸੋਨ ਹੋਲਡਿੰਗਸ ਲਿਮਟਿਡ ਸ਼ਾਮਲ ਹਨ। ਰੇਵਲਾਨ ਮੈਕਬ੍ਰਾਇਡ ਰਿਸਰਚ ਲੈਬਾਰਟਰੀਜ਼, ਏ. ਐੱਫ. ਏ. ਐੱਮ. ਕਾਂਸੈਪਟ, ਇੰਕ. ਅਤੇ ਲਸਟਰ ਪ੍ਰੋਡਕਟਸ ਵਰਗੇ ਹੋਰ ਗਲੋਬਲ ਬ੍ਰਾਂਡਾਂ ’ਤੇ ਵੀ ਮੁਕੱਦਮਾ ਚੱਲ ਰਿਹਾ ਹੈ।

Add a Comment

Your email address will not be published. Required fields are marked *