ਗੈਸ ਸਿਲੰਡਰ ਫਟਣ ਨਾਲ ਮਕਾਨ ‘ਚ ਲੱਗੀ ਅੱਗ, 4 ਬੱਚੀਆਂ ਦੀ ਮੌਤ ਦਾ ਖ਼ਦਸ਼ਾ

ਦੇਹਰਾਦੂਨ : ਦੇਹਰਾਦੂਨ ਜ਼ਿਲ੍ਹੇ ਦੀ ਚਕਰਾਤਾ ਤਹਿਸੀਲ ਦੇ ਤਿਊਣੀ ਇਲਾਕੇ ਵਿਚ ਵੀਰਵਾਰ ਨੂੰ ਇਕ ਮਕਾਨ ਵਿਚ ਭਿਆਨਕ ਅੱਗ ਲੱਗ ਜਾਣ ਨਾਲ ਉਸ ਵਿਚ ਫਸੀਆਂ 4 ਬੱਚੀਆਂ ਦੀ ਝੁਲਸ਼ਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਚਕਰਾਤਾ ਦੀ ਉਪ ਜ਼ਿਲ੍ਹਾ ਅਧਿਕਾਰੀ ਯੁਕਤਾ ਮਿਸ਼ਰਾ ਨੇ ਦੱਸਿਆ ਕਿ ਤਕਰੀਬਨ 5 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ਬੁਝਾ ਲਈ ਗਈ, ਪਰ ਭਿਆਨਕ ਅੱਗ ਵਿਚ ਲੱਕੜ ਦਾ ਮਕਾਨ ਪੂਰੀ ਤਰ੍ਹਾਂ ਸੜ ਗਿਆ। 

ਉਨ੍ਹਾਂ ਮੰਨਿਆ ਕਿ ਬੱਚੀਆਂ ਦੀ ਜਿਉਂਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਐੱਸ.ਡੀ.ਆਰ.ਐੱਫ. ਦੀ ਮਦਦ ਨਾਲ ਢਾਈ ਤੋਂ 12 ਸਾਲ ਉਮਰ ਦੀਆਂ ਚਾਰੋ ਬੱਚਿਆਂ ਦੀ ਭਾਲ ਜਾਰੀ ਹੈ। ਮਿਸ਼ਰਾ ਨੇ ਦੱਸਿਆ ਕਿ ਤਿਊਣੀ ਪੁਲ਼ ਦੇ ਨੇੜੇ ਸਥਿਤ ਇਕ ਮਕਾਨ ਵਿਚ ਦੋ ਪਰਿਵਾਰ ਰਹਿੰਦੇ ਹਨ ਤੇ ਸ਼ਾਮ ਨੂੰ ਵਾਪਰੀ ਘਟਨਾ ਦੇ ਸਮੇਂ ਕੁੜੀਆਂ ਦੀਆਂ ਮਾਵਾਂ ਬਾਹਰ ਕੱਪੜੇ ਧੋਣ ਗਈਆਂ ਹੋਈਆਂ ਸਨ। ਮਕਾਨ ਵਿਚ ਮੌਜੂਦ 2 ਵਿਅਕਤੀ ਅੱਗ ਲੱਗਣ ਤੋਂ ਬਾਅਦ ਬਾਹਰ ਨਿਕਲਣ ਵਿਚ ਸਫ਼ਲ ਰਹੇ। 

ਉਪ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸ਼ਾਇਦ ਚਸ਼ਮਦੀਦਾਂ ਮੁਤਾਬਕ ਮਕਾਨ ਵਿਚ ਅੱਗ ਗੈਸ ਸਿਲੰਡਰ ਫਟਣ ਕਾਰਨ ਲੱਗੀ, ਪਰ ਘਟਨਾ ਦੀ ਸਹੀ ਵਜ੍ਹਾ ਦਾ ਜਾਂਚ ਤੋਂ ਬਾਅਦ ਦੀ ਪਤਾ ਲੱਗ ਸਕੇਗਾ। ਇਸ ਵਿਚਾਲੇ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਤਿਊਣੀ ਵਿਚ ਇਕ ਮਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਮੌਜੂਦ ਹੈ ਤੇ ਅਧਿਕਾਰੀਆਂ ਨੂੰ ਸੁਹਿਰਦਤਾ ਦੇ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Add a Comment

Your email address will not be published. Required fields are marked *