ਰੁਤੂਰਾਜ ਦੀ ਸ਼ਾਨਦਾਰ ਬੱਲੇਬਾਜ਼ੀ, ਗੁਜਰਾਤ ਟਾਈਟਨਸ ਨੂੰ ਦਿੱਤਾ 179 ਦੌੜਾਂ ਦਾ ਟੀਚਾ

IPL 2023 ਦਾ ਆਗ਼ਾਜ਼ ਹੋ ਗਿਆ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾ ਰਿਹਾ ਹੈ। ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੇਨਈ ਦੇ ਓਪਨਰ ਬੱਲੇਬਾਜ਼ ਡਵੇਨ ਕੋਨਵੇ ਨੂੰ 1 ਦੌੜ ’ਤੇ ਸ਼ੰਮੀ ਨੇ ਆਊਟ ਕੀਤਾ। ਦੂਜਾ ਝਟਕਾ ਮੋਇਨ ਅਲੀ (23) ਦੇ ਰੂਪ ’ਚ ਲੱਗਾ, ਜਿਸ ਨੂੰ ਰਾਸ਼ਿਦ ਖਾਨ ਨੇ ਆਊਟ ਕੀਤਾ। ਬੇਨ ਸਟੋਕਸ 7 ਦੌੜਾਂ ਬਣਾ ਕੇ ਆਊਟ ਹੋਇਆ। ਚੇਨਈ ਨੂੰ ਚੌਥਾ ਝਟਕਾ ਅੰਬਾਤੀ ਰਾਇਡੂ ਦੇ ਤੌਰ ’ਤੇ ਲੱਗਾ, ਜੋ 12 ਦੌੜਾਂ ਬਣਾ ਕੇ ਆਊਟ ਹੋਇਆ। ਰੁਤੂਰਾਜ 92 ਦੌੜਾਂ ਬਣਾ ਕੇ ਆਊਟ ਹੋ ਗਿਆ।  ਰਵਿੰਦਰ ਜਡੇਜਾ 1 ਦੌੜ ਬਣਾ ਕੇ ਆਊਟ ਹੋ ਗਿਆ। ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਬਣਾਈਆਂ। ਧੋਨੀ ਨੇ14 ਤੇ ਮਿਸ਼ੇਲ ਸੈਂਟਨਰ ਨੇ 1 ਦੌੜ ਬਣਾਈ । ਇਸ ਤਰ੍ਹਾਂ ਗੁਜਰਾਤ ਟਾਈਟਨਸ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ।

Add a Comment

Your email address will not be published. Required fields are marked *