ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ

ਬੈਂਗਲੁਰੂ– ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤਕ ਰਾਂਚੀ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਜਦਕਿ ਵੰਦਨਾ ਕਟਾਰੀਆ ਉਪ ਕਪਤਾਨ ਹੋਵੇਗੀ। ਟੂਰਨਾਮੈਂਟ ਦੀਆਂ ਚੋਟੀ ਦੀਆਂ 3 ਟੀਮਾਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰਨਗੀਆਂ।
ਸਵਿਤਾ ਨੇ ਹਾਲ ਹੀ ਵਿਚ ਐੱਫ. ਆਈ. ਐੱਚ. ਸਾਲ ਦੀ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ ਜਿੱਤਿਆ ਜਦਕਿ ਵੰਦਨਾ 300 ਕੌਮਾਂਤਰੀ ਮੈਚ ਖੇਡਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣੀ।

ਟੀਮ ਇਸ ਤਰ੍ਹਾਂ ਹੈ- ਗੋਲਕੀਪਰ : ਸਵਿਤਾ ਪੂਨੀਆ (ਕਪਤਾਨ), ਬਿਸ਼ੂ ਦੇਵੀਖਾਰੀਬਾਮ। ਡਿਫੈਂਡਰ : ਨਿੱਕੀ ਪ੍ਰਧਾਨ, ਓਦਿਤਾ ਇਸ਼ਿਕਾ ਚੌਧਰੀ, ਮੋਨਿਕਾ। ਮਿਡਫੀਲਡਰ : ਨਿਸ਼ਾ, ਵੈਸ਼ਣਵੀ ਵਿੱਠਲ ਫਾਲਕੋ, ਨੇਹਾ, ਨਵਨੀਤ ਕੌਰ, ਸਲੀਮਾ ਟੇਟੇ, ਸੋਨਿਕਾ, ਜਯੋਤੀ, ਬਿਊਟੀ ਡੁੰਗਡੁੰਗ।

Add a Comment

Your email address will not be published. Required fields are marked *