ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖੇ ਗਏ ਬੱਬੂ ਮਾਨ ਦੇ ਇਹ 3 ਗੀਤ

ਚੰਡੀਗੜ੍ਹ – ਅੱਜ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਜਨਮਦਿਨ ਹੈ। ਬੱਬੂ ਮਾਨ 48 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 29 ਮਾਰਚ, 1975 ’ਚ ਹੋਇਆ ਸੀ। ਉਂਝ ਤਾਂ ਬੱਬੂ ਮਾਨ ਦਾ ਹਰ ਗੀਤ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਰਹਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਬੱਬੂ ਮਾਨ ਦੇ ਉਹ ਟਾਪ 3 ਗੀਤ ਕਿਹੜੇ ਹਨ, ਜਿਨ੍ਹਾਂ ਨੂੰ ਯੂਟਿਊਬ ’ਤੇ ਸਭ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਆਓ ਜਾਣਦੇ ਹਾਂ

ਬੱਬੂ ਮਾਨ ਦਾ ਯੂਟਿਊਬ ’ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗੀਤ ‘ਰੱਬ ਨਾ ਕਰੇ’ ਹੈ, ਜਿਸ ਨੂੰ 256 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਹੁਕਮ ਅਲੀ ਦੇ ਚੈਨਲ ’ਤੇ 3 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਦੀ ਵੀਡੀਓ ਤਾਂ ਅਧਿਕਾਰਕ ਨਹੀਂ ਹੈ ਪਰ ਵਿਊਜ਼ ਦੇ ਮਾਮਲੇ ’ਚ ਟਾਪ ’ਤੇ ਹੈ।

ਬੱਬੂ ਮਾਨ ਦਾ ਵਿਊਜ਼ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਜੋ ਗੀਤ ਹੈ ਉਸ ਦਾ ਨਾਂ ਹੈ ‘ਮਿੱਤਰਾਂ ਦੀ ਛੱਤਰੀ’। ਇਹ ਗੀਤ ਟੀ-ਸੀਰੀਜ਼ ਆਪਣਾ ਪੰਜਾਬ ਦੇ ਯੂਟਿਊਬ ਚੈਨਲ ’ਤੇ 11 ਸਾਲ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 193 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਤੀਜੇ ਨੰਬਰ ’ਤੇ ਬੱਬੂ ਮਾਨ ਦਾ ਗੀਤ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਹੈ। ਇਸ ਗੀਤ ਨੂੰ ਵੀ 11 ਸਾਲ ਪਹਿਲਾਂ ਟੀ-ਸੀਰੀਜ਼ ਆਪਣਾ ਪੰਜਾਬ ਦੇ ਚੈਨਲ ਹੇਠ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 98 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Add a Comment

Your email address will not be published. Required fields are marked *