ਕੈਟਰੀਨਾ ਕੈਫ਼ ਅਤੇ ਪ੍ਰਿਅੰਕਾ ਚੋਪੜਾ ਇਕੱਠੇ ਸਿੱਖਦੀਆਂ ਸਨ ਕੱਥਕ, ਪੀਸੀ ਦੇ ਡਾਂਸ ਨੂੰ ਦੇਖ ਗੁਰੂ ਜੀ ਕਰਦੇ ਸੀ ਤਾਰੀਫ਼

ਮੁੰਬਈ- ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਕੈਟਰੀਨਾ ਕੈਫ਼ ਅਤੇ ਪ੍ਰਿਅੰਕਾ ਚੋਪੜਾ ਪਹਿਲੀ ਵਾਰ ਸਕ੍ਰੀਨ ਸਾਂਝੀ ਕਰਦਿਆਂ ਨਜ਼ਰ ਆਉਣਗੀਆਂ। ਪ੍ਰਿਅੰਕਾ-ਕੈਟਰੀਨਾ ਪਹਿਲੀ ਵਾਰ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਕੰਮ ਕਰ ਰਹੀਆਂ  ਹਨ। ਇਸ ਫ਼ਿਲਮ ’ਚ ਆਲੀਆ ਭੱਟ ਵੀ ਅਦਾਕਾਰਾਂ ਨਾਲ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।

PunjabKesari

ਹਾਲ ਹੀ ’ਚ ਕੈਟਰੀਨਾ ਨੇ ਪੁਰਾਣੇ ਦਿਨਾਂ ਦੀ ਗੱਲ ਕਰਦੇ ਹੋਏਕਿਹਾ ਕਿ ‘ਮੈਂ ਅਤੇ ਪ੍ਰਿਅੰਕਾ ਨੇ ਇਕ ਹੀ ਗੁਰੂ ਤੋਂ ਡਾਂਸ ਸਿੱਖਿਆ ਹੈ। ਪ੍ਰਿਅੰਕਾ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਹੋਏ ਕੈਟਰੀਨਾ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਕਿ ਜਿੱਥੇ ਗੁਰੂ ਜੀ ਪ੍ਰਿਅੰਕਾ ਦੇ ਡਾਂਸ ਤੋਂ ਮਸਤ ਹੋ ਜਾਂਦੇ ਸਨ ਅਤੇ ਮੈਨੂੰ ‘ਠੀਕ ਹੈ ਬੇਟਾ’ ਕਹਿੰਦੇ ਸਨ।

ਕੈਟਰੀਨਾ ਨੇ ਆਪਣੀ ਗੱਲ ਜਾਰੀ ਰਖਦਿਆਂ ਕਿਹਾ ਕਿ ਪ੍ਰਿਅੰਕਾ ਡਾਂਸ ਦੇ ਸਹੀ ਸਟੈਪ ਕਰ ਕੇ ਗੁਰੂ ਜੀ ਨੂੰ ਖੁਸ਼ ਕਰ ਦਿੰਦੀ ਸੀ। ਜਦਕਿ ਮੈਂ ਸ਼ਰਮਾਉਂਦੀ ਰਹਿ ਜਾਂਦੀ ਸੀ। ਕੈਟਰੀਨਾ ਕੈਫ਼ ਨੇ ਅੱਗੇ ਕਿਹਾ ਕਿ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਸੱਚਮੁੱਚ ਮੇਰੇ ਚੰਗੇ ਦੋਸਤ ਹਨ ਅਤੇ ਮੈਂ ਉਨ੍ਹਾਂ ਨੂੰ ਆਪਣੀ ਚੰਗੀ ਦੋਸਤ ਮੰਨਦੀ ਹਾਂ।

ਕੈਟਰੀਨਾ ਨੇ ਕਿਹਾ ਮੈਂ ਅਤੇ ਪ੍ਰਿਅੰਕਾ ਇੱਕੋ ਹੀ ਗੁਰੂ ਜੀ ਤੋਂ ਕੱਥਕ ਸਿੱਖਦੇ ਸੀ, ਪ੍ਰਿਅੰਕਾ ਮੇਰੇ ਤੋਂ ਥੋੜ੍ਹੀ ਸੀਨੀਅਰ ਹੈ। ਜਦੋਂ ਅਸੀਂ ਕਲਾਸ ’ਚ ਆਉਂਦੇ ਤਾਂ ਘੁੰਗਰੂਆਂ ਨੂੰ ਬੰਨ੍ਹ ਲੈਂਦੇ ਸੀ ਅਤੇ ਅਸੀਂ ਸਾਰੇ ਕੋਨੇ ’ਚ ਖੜ੍ਹੇ ਹੁੰਦੇ ਸੀ, ਫਿਰ ਇਕ-ਇਕ ਕਰਕੇ ਗੁਰੂ ਜੀ ਸਾਰਿਆਂ ਨੂੰ ਡਾਂਸ ਕਰਨ ਲਈ ਬੁਲਾਉਂਦੇ ਸਨ ਤਾਂ ਹਮੇਸ਼ਾ ਪ੍ਰਿਅੰਕਾ ਦੀ ਤਾਰੀਫ਼ ਕਰਦੇ ਹੁੰਦੇ ਸੀ।

Add a Comment

Your email address will not be published. Required fields are marked *