ਅਮਿਤਾਭ ਬੱਚਨ ਦੀ ਲਗਭਗ 3,000 ਕਰੋੜ ਦੀ ਜਾਇਦਾਦ ਅਭਿਸ਼ੇਕ ਤੇ ਸ਼ਵੇਤਾ ‘ਚ ਜਾਵੇਗੀ ਬਰਾਬਰ ਵੰਡੀ

ਜਲੰਧਰ – ਬਿੱਗ ਬੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਜਾਇਦਾਦ ਅੱਜਕੱਲ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਹੁਣੇ ਜਿਹੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਲਗਭਗ 3,000 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਦੇ ਦੋ ਬੱਚਿਆਂ 43 ਸਾਲਾ ਪੁੱਤਰ ਅਭਿਸ਼ੇਕ ਬੱਚਨ ਅਤੇ 45 ਸਾਲਾ ਬੇਟੀ ਸ਼ਵੇਤਾ ਬੱਚਨ ’ਚ ਬਰਾਬਰ ਵੰਡੀ ਜਾਵੇਗੀ। ਅਮਿਤਾਭ ਬੱਚਨ ਨੇ ਆਪਣੀ ਜਾਇਦਾਦ ਦੀ ਵੰਡ ਬਾਰੇ 5 ਸਾਲ ਪਹਿਲਾਂ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ– ”ਮਰਨ ਤੋਂ ਬਾਅਦ ਜਿਹੜੀ ਪ੍ਰਾਪਰਟੀ ਮੈਂ ਛੱਡ ਜਾਵਾਂਗਾ, ਉਹ ਮੇਰੇ ਬੇਟੇ ਤੇ ਬੇਟੀ ‘ਚ ਬਰਾਬਰ ਵੰਡੀ ਜਾਵੇਗੀ।” ਇਸ ਵਿਚ ਉਨ੍ਹਾਂ ਆਪਣੀ ਨੂੰਹ ਐਸ਼ਵਰਿਆ ਰਾਏ ਦਾ ਜ਼ਿਕਰ ਨਹੀਂ ਕੀਤਾ ਸੀ। ਹੁਣ ਅਭਿਨੇਤਾ ਦੀ ਇਹ ਪੁਰਾਣੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਖ਼ਬਰਾਂ ਜ਼ੋਰਾਂ ’ਤੇ ਸਨ ਕਿ ਅਮਿਤਾਭ ਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੇ ਆਪਣਾ ਜੁਹੂ ਵਾਲਾ ਬੰਗਲਾ ‘ਪ੍ਰਤੀਕਸ਼ਾ’ ਧੀ ਸ਼ਵੇਤਾ ਨੂੰ ਤੋਹਫੇ ਵਿਚ ਦਿੱਤਾ ਹੈ। ਸ਼ਵੇਤਾ ਦਾ ਵਿਆਹ ਐਸਕਾਰਟਸ ਇੰਡੀਆ ਦੇ ਹੈੱਡ ਅਤੇ ਮੈਨੇਜਿੰਗ ਡਾਇਰੈਕਟਰ ਨਿਖਿਲ ਨੰਦਾ ਨਾਲ ਹੋਇਆ ਹੈ। ਦਸਤਾਵੇਜ਼ਾਂ ਵਿਚ ਵਿਖਾਇਆ ਗਿਆ ਹੈ ਕਿ ਦੋਵੇਂ ਪਲਾਟ ਵਿੱਠਲ ਨਗਰ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ ਲਿਮਟਿਡ ਦਾ ਹਿੱਸਾ ਹਨ ਅਤੇ ਇਹ ਬੰਗਲਾ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਆਪਣੀ ਬੇਟੀ ਸ਼ਵੇਤਾ ਬੱਚਨ ਨੂੰ ਦਿੱਤਾ ਹੈ।

ਉਂਝ ਤਾਂ ਬਿੱਗ ਬੀ ਕੋਲ ‘ਪ੍ਰਤੀਕਸ਼ਾ’ ਤੋਂ ਇਲਾਵਾ ‘ਜਲਸਾ’, ‘ਵਤਸ’ ਤੇ ‘ਜਨਕ’ ਵਰਗੇ ਘਰ ਵੀ ਹਨ। ਸ਼ਵੇਤਾ ਨੰਦਾ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਚ ਨਹੀਂ ਹੈ ਅਤੇ ਮੁੰਬਈ ਵਿਚ ਪਤੀ ਨਿਖਿਲ ਨੰਦਾ ਤੋਂ ਦੂਰ ਆਪਣੇ ਮਾਤਾ-ਪਿਤਾ ਦੇ ਨਾਲ ਰਹਿ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ ਆਪਣੇ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਸ਼ਵੇਤਾ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਕਿਉਂਕਿ ਉਹ ਇਕ ਡਿਜ਼ਾਈਨਰ ਤੇ ਲੇਖਕ ਹੈ।

Add a Comment

Your email address will not be published. Required fields are marked *