ਪਿੰਡ ਦੇ ਵਿਕਾਸ ਤੋਂ ਖੁਸ਼ ਹੋ ਕੇ ਗ੍ਰਾਮ ਪੰਚਾਇਤ ਸਿਰੀਏਵਾਲਾ ਸਨਮਾਨਿਤ

” ਮੈਂ ਲੱਭ ਕੇ ਕਿਤੋਂ ਲਿਆਉਨਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ”
ਗ੍ਰਾਮ ਪੰਚਾਇਤ ਸਿਰੀਏਵਾਲਾ ਲਈ ਅੱਜ ਦਿਨ ਯਾਦਗਾਰੀ ਸੀ ਕਿਉਕਿ ਅੱਜ ਸਾਡੇ ਵਿਚਕਾਰ ਮਰਹੂਮ ਸ.ਮਲਕੀਤ ਸਿੰਘ ਬਰਾੜ ਜਿੰਨ੍ਹਾਂ ਨੇ ਕਿ ਆਪਣੀ ਸਾਰੀ ਜਿੰਦਗੀ ਪਿੰਡ ਅਤੇ ਖਾਸ ਕਰਕੇ ਆਮ ਲੋਕਾਂ ਨੂੰ ਸਮਰਪਤ ਕੀਤੀ ਉਹਨਾਂ ਦੇ ਸਪੁੱਤਰ ਸ.ਗੁਰਦੀਪ ਸਿੰਘ (ਕਾਲਾ ਬਰਾੜ ) ਨਿਊਜ਼ੀਲੈਂਡ ਵਾਲਿਆਂ ਨੇ ਸ਼ਿਰਕਤ ਕੀਤੀ ।ਮਨੁੱਖਤਾ ਨੂੰ ਸਮਰਪਤ ਅਣਥੱਕ ਅਤੇ ਨਿਡਰ ਸਖਸ਼ੀਅਤ ਲੋਕ ਮਸੀਹਾ ਸਵ.ਸ.ਮਲਕੀਤ ਸਿੰਘ ਬਰਾੜ ਜੀ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਕਾਲਾ ਬਰਾੜ ਜੀ ਵੱਲੋਂ ਪਿੰਡ ਅਤੇ ਲੋਕਾਂ ਪ੍ਰਤੀ ਆਪਣੇ ਫਰਜ਼ ਬਾਖੂਬੀ ਨਿਭਾਏ ਹਨ। ਗਰੀਬ ਲੜਕੀਆਂ ਦੀ ਸ਼ਾਦੀ ਤੇ 5100 ਰੂਪੈ ਦੀ ਸ਼ਗਨ ਸਕੀਮ ਵੀ ਕਾਲਾ ਬਰਾੜ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ। ਸਵ. ਮਲਕੀਤ ਸਿੰਘ ਬਰਾੜ ਜੀ ਦੇ ਦੋਵੇਂ ਸਪੁੱਤਰ ਹਰਦੇਵ ਸਿੰਘ ਬਰਾੜ ਅਤੇ ਗੁਰਦੀਪ ਸਿੰਘ ਬਰਾੜ ਵਿਦੇਸ਼ ਰਹਿੰਦੇ ਹੋਏ ਵੀ ਆਪਣੀ ਮਿੱਟੀ ਨੂੰ ਬਹੁਤ ਪਿਆਰ ਕਰਦੇ ਹਨ।ਲੰਬੇ ਸਮੇਂ ਪਿੱਛੋਂ ਵਿਦੇਸ਼ ਤੋਂ ਆਉਣ ਤੇ ਪਿੰਡ ਵਿੱਚ ਹੋਏ ਸਮੁੱਚੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਪੰਚਾਇਤ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ,ਆਪਣੇ ਸੁਭਾਅ ਮੁਤਾਬਕ ਯੋਗਦਾਨ ਵਜੋਂ 21000 ਇੱਕੀ ਹਜ਼ਾਰ ਰੂਪੈ ਦੀ ਰਾਸ਼ੀ ਗ੍ਰਾਮ ਪੰਚਾਇਤ ਨੂੰ ਸਨਮਾਨ ਵਜੋਂ ਭੇਟ ਕੀਤੀ । ਸਰਪੰਚ ਸਾਹਿਬ ,ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤਿਆ ਵੱਲੋਂ ਕਾਲਾ ਬਰਾੜ ਜੀ ਦਾ ਧੰਨਵਾਦ ਕੀਤਾ ।ਸ..ਬਰਾੜ ਵੱਲੋਂ ਭਵਿੱਖ ਵਿੱਚ ਵੀ ਪਿੰਡ ਦੇ ਸਾਝੇ ਕੰਮਾਂ ਲਈ ਪੰਚਾਇਤ ਦੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ।ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ NRI ਵੀਰ ਅਤੇ ਸਮੂਹ ਪਿੰਡ ਵਾਸੀ ਪਿੰਡ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹਿਣਗੇ।

Add a Comment

Your email address will not be published. Required fields are marked *