22 ਦੀ ਉਮਰ ‘ਚ ਗਿਆ ਸੀ ਜੇਲ੍ਹ; ਬੇਕਸੂਰ ਸਾਬਤ ਹੋਣ ‘ਤੇ 50 ਦਾ ਹੋ ਕੇ ਆਇਆ ਬਾਹਰ

ਵਾਸ਼ਿੰਗਟਨ – ਅਮਰੀਕਾ ਦੇ ਮਿਸੂਰੀ ਸੂਬੇ ਵਿਚ ਕਤਲ ਦੇ ਦੋਸ਼ ਵਿਚ ਕਰੀਬ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੱਤਾ ਹੈ। ਜੱਜ ਡੇਵਿਡ ਮੇਸਨ ਦੀ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਸਬੂਤਾਂ ਦੇ ਆਧਾਰ ‘ਤੇ ਲੈਮਰ ਜੌਨਸਨ (50) ਨੂੰ ਬੇਕਸੂਰ ਪਾਇਆ ਗਿਆ ਅਤੇ ਉਨ੍ਹਾਂ ਸੇਂਟ ਲੁਈਸ ਕੋਰਟ ਰੂਮ ਤੋਂ ਮੰਗਲਵਾਰ ਨੂੰ ਸਨਮਾਨ ਨਾਲ ਰਿਹਾਅ ਕੀਤਾ ਗਿਆ। ਉਨ੍ਹਾਂ ਨੂੰ 1994 ਵਿੱਚ ਇੱਕ ਵਿਅਕਤੀ, ਮਾਰਕਸ ਬੌਇਡ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਪਿਛਲੇ ਸਾਲ, ਅਟਾਰਨੀ ਕਿਮ ਗਡਨਰ ਨੇ ਇਨੋਸੈਂਸ ਪ੍ਰੋਜੈਕਟ ਗੈਰ-ਲਾਭਕਾਰੀ ਕਾਨੂੰਨੀ ਸੰਗਠਨ ਨਾਲ ਮਿਲ ਕੇ ਜਾਂਚ ਕਰਨ ਤੋਂ ਬਾਅਦ ਜੌਨਸਨ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਮੰਗਲਵਾਰ ਦੀ ਸੁਣਵਾਈ ਤੋਂ ਬਾਅਦ ਜੌਨਸਨ ਦੀ ਕਾਨੂੰਨੀ ਟੀਮ ਨੇ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਦੀ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਇੰਨੇ ਸਾਲਾਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ। 

ਜ਼ਿਕਰਯੋਗ ਹੈ ਕਿ ਅਕਤੂਬਰ 1994 ਵਿੱਚ ਜੌਨਸਨ ਦੇ ਸਾਹਮਣੇ ਵਾਲੇ ਵਿਹੜੇ ਵਿੱਚ 2 ਨਕਾਬਪੋਸ਼ ਵਿਅਕਤੀਆਂ ਨੇ ਮਾਰਕਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੌਨਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੇ ਬਚਾਅ ਵਿੱਚ ਵਾਰ-ਵਾਰ ਕਿਹਾ ਹੈ ਕਿ ਜਦੋਂ ਹਮਲਾ ਹੋਇਆ, ਉਦੋਂ ਉਹ ਘਰ ਨਹੀਂ ਸੀ। ਹੁਣ ਇੱਕ ਹੋਰ ਕੈਦੀ ਨੇ ਕਬੂਲ ਕੀਤਾ ਕਿ ਉਸਨੇ ਬੌਇਡ ਨੂੰ ਇਕ ਹੋਰ ਸ਼ੱਕੀ ਫਿਲ ਕੈਂਪਬੇਲ ਨਾਲ ਮਿਲ ਕੇ ਗੋਲੀ ਮਾਰੀ ਸੀ। ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।

Add a Comment

Your email address will not be published. Required fields are marked *