ਬ੍ਰਿਟੇਨ ਤੋਂ ਜਲਦ ਭਾਰਤ ਆਵੇਗਾ ਸ਼ਿਵਾਜੀ ਮਹਾਰਾਜ ਦਾ ‘ਵਾਘਨਖ’

ਲੰਡਨ– ਯੂ.ਕੇ ਵਿਖੇ ਲੰਡਨ ਦੇ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਵਿੱਚ ਰੱਖੇ ‘ਵਾਘਨਖ’ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਹਾਰਾਸ਼ਟਰ ਦੇ ਸੱਭਿਆਚਾਰ ਮੰਤਰੀ ਸੁਧੀਰ ਮੁਨਗੰਟੀਵਾਰ ਬਘਨਖਾ ਦੀ ਵਾਪਸੀ ਲਈ ਮਿਊਜ਼ੀਅਮ ਨਾਲ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਮੰਗਲਵਾਰ ਨੂੰ ਲੰਡਨ ਪਹੁੰਚਣਗੇ। ਮਹਾਰਾਸ਼ਟਰ ਦੇ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਅਸੀਂ ਵਾਘਨਖ ਲਿਆ ਰਹੇ ਹਾਂ। 1659 ਵਿੱਚ ਬੀਜਾਪੁਰ ਸਲਤਨਤ ਦੇ ਕਮਾਂਡਰ ਅਫਜ਼ਲ ਖਾਨ ਨੂੰ ਮਾਰਨ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਦੁਆਰਾ ਵਰਤੇ ਗਏ ਬਾਘ ਦੇ ਪੰਜੇ ਦੇ ਆਕਾਰ ਦੇ ਖੰਜਰ ਨੂੰ ਵਾਪਸ ਕਰਨ ਲਈ ਬ੍ਰਿਟਿਸ਼ ਅਧਿਕਾਰੀ ਸਹਿਮਤ ਹੋ ਗਏ ਹਨ।

ਸੱਭਿਆਚਾਰ ਮੰਤਰੀ ਸੁਧੀਰ ਮੁਤਾਬਕ ਇਸ ਨੂੰ ਨਵੰਬਰ ਵਿੱਚ ਇੱਥੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਅਸੀਂ ਇਸ ਲਈ ਇੱਕ ਐਮ.ਓ.ਯੂ ‘ਤੇ ਦਸਤਖ਼ਤ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਉਸ ਦਿਨ ਤੱਕ ਲਿਆਂਦਾ ਜਾਵੇ ਜਦੋਂ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਅਫਜ਼ਲ ਖਾਨ ਨੂੰ ਮਾਰਿਆ ਸੀ। ਸੁਧੀਰ ਨੇ ਕਿਹਾ, ਵਾਘਨਖ ਸਾਡੇ ਲਈ ਪ੍ਰੇਰਨਾ ਅਤੇ ਊਰਜਾ ਦਾ ਸਰੋਤ ਹੈ। ਵਾਘਨਖ ਨੂੰ ਦੱਖਣੀ ਮੁੰਬਈ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਅਜਾਇਬ ਘਰ ਵਿੱਚ ਰੱਖਿਆ ਜਾ ਸਕਦਾ ਹੈ। ਪ੍ਰਤਾਪਗੜ੍ਹ ਦੀ ਲੜਾਈ ਵਿੱਚ ਮਰਾਠਿਆਂ ਦੀ ਜਿੱਤ ਮਰਾਠਾ ਸਾਮਰਾਜ ਦੀ ਸਥਾਪਨਾ ਲਈ ਛਤਰਪਤੀ ਸ਼ਿਵਾਜੀ ਦੀ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇੱਥੇ ਦੱਸ ਦਈਏ ਕਿ ਮੁਲਾਕਾਤ ਦੌਰਾਨ ਜਦੋਂ ਅਫ਼ਜ਼ਲ ਖ਼ਾਨ ਨੇ ਸ਼ਿਵਾਜੀ ਮਹਾਰਾਜ ਦੀ ਪਿੱਠ ਵਿੱਚ ਛੁਰਾ ਮਾਰਿਆ ਤਾਂ ਸ਼ਿਵਾਜੀ ਮਹਾਰਾਜ ਨੇ ਜ਼ਾਲਮ ਅਫ਼ਜ਼ਲ ਖ਼ਾਨ ਨੂੰ ਵਾਘਨਖ ਨਾਲ ਮਾਰ ਦਿੱਤਾ ਸੀ। 

Add a Comment

Your email address will not be published. Required fields are marked *