2 ਸਾਲ ਅੰਦਰ ਨਿਊਜ਼ੀਲੈਂਡ ਟੀਮ ਗਿਆ ‘ਅਦਿਥਯਾ ਅਸ਼ੋੋਕ’

ਆਕਲੈਂਡ- ਹਰੇਕ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਵੱਡੇ ਲੇਬਲ ਤੇ ਖੇਡਣ ਜਾਵੇ ਪਰ ਜੇਕਰ ਇਹੀ ਸੁਪਨਾ ਜਲਦੀ ਪੂਰਾ ਹੋ ਜਾਵੇ ਤਾਂ ਇਸ ਤੋਂ ਵੱਡੀ ਹੋਰ ਖੁਸ਼ੀ ਨਹੀਂ ਹੁੰਦੀ। ਪ੍ਰੋਫੈਸ਼ਨਲ ਕ੍ਰਿਕੇਟ ਸ਼ੁਰੂ ਕਰਨ ਦੇ ਸਿਰਫ 2 ਸਾਲ ਦੇ ਛੋਟੇ ਜਿਹੇ ਸਮੇਂ ਅੰਦਰ ਹੀ ਨਿਊਜੀਲੈਂਡ ਕ੍ਰਿਕੇਟ ਟੀਮ ਲਈ ਚੁਣੇ ਜਾਣ ਤੋਂ ਬਾਅਦ 20 ਸਾਲਾ ‘ਅਦਿਥਯਾ ਅਸ਼ੋਕ’ ਆਪਣੇ ਆਪ ਨੂੰ ਬਹੁਤ ਭਾਗਾਂ ਭਰਿਆ ਦੱਸਦਾ ਹੈ। ਉਸਦਾ ਕਹਿਣਾ ਹੈ ਕਿ ਜਦੋੱਂ ਉਸਨੂੰ ਟੀਮ ਨਿਊਜ਼ੀਲੈਂਡ ਦੇ ਯੂਏਈ ਦੇ ਦੌਰੇ ਲਈ ਚੁਣੇ ਜਾਣ ਵਾਸਤੇ ਕਾਲ ਆਈ ਤਾਂ ਉਸਨੂੁੰ ਇੰਝ ਲੱਗਿਆ ਜਿਵੇਂ ਕਿਸੇ ਨੇ ਉਸਦੇ ਉੱਤੇ ਬੰਬ ਗਿਰਾ ਦਿੱਤਾ ਹੋਏ।
ਅਦਿਥਯਾ ਅਸ਼ੋਕ ਅਗਸਤ ਵਿੱਚ ਟੀਮ ਨਿਊਜ਼ੀਲੈਂਡ ਨਾਲ ਯੂਏਈ ਦੇ ਦੌਰੇ ‘ਤੇ ਜਾਏਗਾ
ਅਦਿਥਯਾ ਸੁਪਰ ਸਟਾਰ ਰਜਨੀ ਕਾਂਤ ਦਾ ਬਹੁਤ ਵੱਡਾ ਫੈਨ ਹੈ ਅਤੇ ਉਸ ਦੇ ਇੱਕ ਮਸ਼ਹੂਰ ਡਾਇਲੋਗ ‘ਏਨ ਵਜਹੀ, ਥਾਨੀ ਵਜਹੀ’ ਆਪਣੀ ਸੱਜੀ ਬਾਂਹ ‘ਤੇ ਉਕੇਰਿਆ ਹੈ, ਜਿਸਦਾ ਮਤਲਬ ਹੈ ‘ਮੇਰਾ ਚੁਣਿਆ ਰਸਤਾ ਅਨੌਖਾ ਰਸਤਾ ਹੈ। ਅਦਿਥਯਾ ਅਸ਼ੋਕ ਉਨ੍ਹਾਂ ਕੁਝ ਕੁ ਭਾਰਤੀ ਮੂਲ ਦੇ ਨਿਊਜ਼ੀਲੈਂਡ ਦੀ ਟੀਮ ਲਈ ਕ੍ਰਿਕੇਟ ਖੇਤ ਚੁੱਕੇ ਖਿਡਾਰੀਆਂ ਵਿੱਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਨੂੰ ਕਈ ਸਾਲਾਂ ਲੱਗਾ ਟੀਮ ਨਿਊਜੀਲੈਂਡ ਦਾ ਹਿੱਸਾ ਬਨਣ ਲਈ, ਇਨ੍ਹਾਂ ਵਿੱਚ ਇਸ ਸੋਢੀ ਰਚੀਨ ਰਵਿੰਦਰਾ, ਦੀਪਕ ਪਟੇਲ, ਜੀਤਨ ਪਟੇਲ, ਜੀਤ ਰਾਵਲ ਦੇ ਨਾਮ ਸ਼ਾਮਿਲ ਹਨ।

Add a Comment

Your email address will not be published. Required fields are marked *