ਪੰਜਾਬ ਦੇ ਹੜ੍ਹ ਪੀੜਤਾਂ ਲਈ ਅੱਗੇ ਆਈਆਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ

ਵਾਸ਼ਿੰਗਟਨ- ਕੁਝ ਸਮਾਂ ਪਹਿਲਾਂ ਸਿੱਖਸ ਆਫ਼ ਅਮੈਰਿਕਾ, ਸਿੱਖਸ ਆਫ਼ ਯੂ.ਐੱਸ.ਏ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਵੱਲੋਂ ਸਾਂਝੇ ਰੂਪ ਵਿਚ ਪੰਜਾਬ ਦੇ ਹੜ੍ਹ ਪੀੜਤਾਂ ਲਈ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਕੱਪੜਾ ਲੀੜਾ ਗੁਰੂਘਰ ਵਿਚ  ਪਹੁੰਚਾਇਆ ਜਾਵੇ। ਵੱਡੀ ਗਿਣਤੀ ’ਚ ਸੰਗਤ ਨੇ ਜਿੰਨਾ ਵੀ ਕਿਸੇ ਕੋਲੋਂ ਸਰਿਆ ਕੱਪੜਾ ਲੀੜਾ ਪੁੱਜਦਾ ਕੀਤਾ। ਜ਼ਿਆਦਾ ਸੰਗਤ ਨੇ ਨਵੇਂ ਕੱਪੜੇ ਖਰੀਦ ਕੇ ਵੀ ਗੁਰਦੁਆਰਾ ਸਾਹਿਬ ਭੇਂਟ ਕੀਤੇ। 

ਗੁਰਦੁਆਰਾ ਸਿੱਖ ਐਸੋਸੀਏਸ਼ਨ ਅਤੇ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਚਰਨਜੀਤ ਸਿੰਘ ਸਰਪੰਚ, ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਸਿੱਖਸ ਆਫ਼ ਯੂ.ਐੱਸ.ਏ ਚੇਅਰਮੈਨ ਪਰਵਿੰਦਰ ਸਿੰਘ ਹੈਪੀ ਅਤੇ ਪ੍ਰਧਾਨ ਦਲਜੀਤ ਸਿੰਘ ਬੱਬੀ ਨੇ ਸਮੂਹ ਦਾਨੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਲਈ ਲਗਭਗ 50 ਪੈਕੇਟ ਕੱਪੜਿਆਂ ਦੇ ਬਣ ਗਏ ਹਨ ਜਿਨ੍ਹਾਂ ਨੂੰ ਪੰਜਾਬ ਭੇਜਣ ਲਈ ਸ਼ਿਪਿੰਗ, ਸਫਾਈ ਤੇ ਵੰਡਣ ਦਾ ਸਮੁੱਚਾ ਖਰਚਾ ਸਿੱਖਸ ਆਫ ਅਮਰੀਕਾ ਵੱਲੋਂ ਦਿੱਤਾ ਜਾਵੇਗਾ। ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਹ ਕੱਪੜੇ ਪੰਜਾਬ ਪਹੁੰਚਣ ’ਤੇ ਡਰਾਈਕਲੀਨ ਕਰਵਾ ਕੇ ਪੈਕਿੰਗ ਕੀਤੀ ਜਾਵੇਗੀ ਅਤੇ ਲੋੜਵੰਦਾਂ ਤੱਕ ਸਾਡੀ ਟੀਮ ਦੇ ਵਲੰਟੀਅਰ ਪੂਰੇ ਪੰਜਾਬ ਦੇ ਹੜ੍ਹ ਪੀੜਤਾਂ ਤੱਕ ਜ਼ਿੰਮੇਵਾਰੀ  ਨਾਲ ਪਹੁੰਚਾਉਣਗੇ। ਇੱਥੇ ਇਹ ਦੱਸਣਯੋਗ ਹੈ ਕਿ ਸਿੱਖਸ ਆਫ਼ ਅਮਰੀਕਾ ਵੱਲੋਂ ਪਹਿਲਾਂ ਵੀ ਪੰਜਾਬ ਵਿਚ ਬੱਚਿਆਂ ਨੂੰ ਸਕੂਲ ਬੈਗ ਅਤੇ ਬੂਟ ਵੰਡਣ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਸੇਵਾ ਲਗਾਤਾਰ ਕੀਤੀ ਜਾਂਦੀ ਰਹੀ ਹੈ।

Add a Comment

Your email address will not be published. Required fields are marked *