ਜਡੇਜਾ ਨੂੰ ਪਤਾ ਸੀ ਆਸਟਰੇਲੀਆਈ ਬੱਲੇਬਾਜ਼ਾਂ ਦੀ ਕਮਜ਼ੋਰੀ, ਜਿੱਤ ਤੋਂ ਬਾਅਦ ਖੋਲ੍ਹੇ ਰਾਜ਼

 ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ‘ਚ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰਵਿੰਦਰ ਜਡੇਜਾ ਨੇ ਮੈਚ ਖ਼ਤਮ ਹੋਣ ਤੋਂ ਬਾਅਦ ਕਿਹਾ ਕਿ ਉਹ ਆਸਟਰੇਲੀਆ ਦੇ ਬੱਲੇਬਾਜ਼ਾਂ ਦੀ ਕਮਜ਼ੋਰੀ ਨੂੰ ਜਾਣਦੇ ਸਨ, ਜਿਸ ਦਾ ਉਨ੍ਹਾਂ ਨੇ ਫਾਇਦਾ ਉਠਾਇਆ। ਰਵਿੰਦਰ ਜਡੇਜਾ ਨੇ ਆਸਟਰੇਲੀਆ ਦੀ ਪਹਿਲੀ ਪਾਰੀ ‘ਚ ਪੰਜ ਵਿਕਟਾਂ ਲਈਆਂ, ਜਿਸ ਤੋਂ ਬਾਅਦ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 70 ਦੌੜਾਂ ਦਾ ਯੋਗਦਾਨ ਦਿੱਤਾ। ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਵੀ ਉਹ 34 ਦੌੜਾਂ ਖਰਚ ਕਰਕੇ ਦੋ ਅਹਿਮ ਖਿਡਾਰੀਆਂ ਨੂੰ ਆਊਟ ਕਰਨ ਵਿੱਚ ਕਾਮਯਾਬ ਰਿਹਾ। ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ।

ਪਲੇਅਰ ਆਫ਼ ਦਿ ਮੈਚ ਜਡੇਜਾ ਨੇ ਕਿਹਾ ਕਿ ਮੈਂ ਚੰਗੇ ਖੇਤਰ ‘ਚ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ, ਗੇਂਦ ਘੁੰਮ ਰਹੀ ਸੀ, ਗੇਂਦ ਸਿੱਧੀ ਜਾ ਰਹੀ ਸੀ ਅਤੇ ਨੀਵੀਂ ਰਹਿ ਰਹੀ ਸੀ। ਮੈਂ ਜਾਣਦਾ ਹਾਂ ਕਿ ਆਸਟਰੇਲੀਆਈ ਬੱਲੇਬਾਜ਼ ਸਵੀਪ ਅਤੇ ਰਿਵਰਸ ਸਵੀਪ ਖੇਡਣਾ ਪਸੰਦ ਕਰਦੇ ਹਨ ਜਿਸ ਦਾ ਮੈਂ ਫਾਇਦਾ ਉਠਾਇਆ। ਉਨ੍ਹਾਂ ਕਿਹਾ ਕਿ ਇੱਕ ਬੱਲੇਬਾਜ਼ ਦੇ ਤੌਰ ‘ਤੇ ਉਹ ਬਹੁਤ ਜ਼ਿਆਦਾ ਨਹੀਂ ਬਦਲਦੇ ਤੇ ਹੁਣ ਆਪਣੀ ਬੱਲੇਬਾਜ਼ੀ ‘ਤੇ ਜ਼ਿਆਦਾ ਧਿਆਨ ਦਿੰਦਾ ਹਾਂ ਕਿਉਂਕਿ ਇਹ ਮਹੱਤਵਪੂਰਨ ਨੰਬਰ ਹੈ।

ਉਨ੍ਹਾਂ ਕਿਹਾ ਕਿ ਪੰਜ ਮਹੀਨਿਆਂ ਬਾਅਦ, ਗੇਂਦ ਅਤੇ ਬੱਲੇ ਨਾਲ ਆਪਣਾ 100 ਪ੍ਰਤੀਸ਼ਤ ਦੇਣਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਜਦੋਂ ਮੈਂ ਐੱਨ.ਸੀ.ਏ ਵਿੱਚ ਸੀ ਤਾਂ ਸਖ਼ਤ ਮਿਹਨਤ ਕਰ ਰਿਹਾ ਸੀ, ਨਾਲ ਹੀ ਆਪਣਾ ਪੁਨਰਵਾਸ ਵੀ ਕਰ ਰਿਹਾ ਸੀ। ਐੱਨ.ਸੀ.ਏ ਦਾ ਸਾਰਾ ਸਟਾਫ, ਫਿਜ਼ੀਓ, ਟ੍ਰੇਨਰ ਮੇਰੇ ਨਾਲ ਸਖ਼ਤ ਮਿਹਨਤ ਕਰ ਰਹੇ ਸਨ।

Add a Comment

Your email address will not be published. Required fields are marked *