ਆਸਟ੍ਰੇਲੀਆ ਖ਼ਿਲਾਫ਼ ਨਹੀਂ ਖੇਡ ਸਕਣਗੇ ਫਖਰ ਜ਼ਮਾਨ ਤੇ ਸਲਮਾਨ ਆਗਾ

ਬੈਂਗਲੁਰੂ— ਪਾਕਿਸਤਾਨ ਦੇ ਜ਼ਖਮੀ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਅਤੇ ਬੀਮਾਰ ਆਲਰਾਊਂਡਰ ਸਲਮਾਨ ਅਲੀ ਆਗਾ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਮੈਚ ‘ਚ ਚੋਣ ਲਈ ਉਪਲਬਧ ਨਹੀਂ ਹੋਣਗੇ। ਜ਼ਮਾਨ ਗੋਡੇ ਦੀ ਸੱਟ ਤੋਂ ਉਭਰ ਰਹੇ ਹਨ ਜਦਕਿ ਸਲਮਾਨ ਬੁਖਾਰ ਤੋਂ ਪੀੜਤ ਹਨ।

ਪਾਕਿਸਤਾਨ ਦੇ ਮੀਡੀਆ ਮੈਨੇਜਰ ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ, ‘ਫਖਰ ਜ਼ਮਾਨ ਦਾ ਗੋਡੇ ਦੀ ਸੱਟ ਦਾ ਇਲਾਜ ਚੱਲ ਰਿਹਾ ਹੈ। ਉਮੀਦ ਹੈ ਕਿ ਉਹ ਅਗਲੇ ਹਫ਼ਤੇ ਚੋਣ ਲਈ ਉਪਲਬਧ ਹੋਵੇਗਾ। ਬਿਆਨ ‘ਚ ਕਿਹਾ ਗਿਆ ਹੈ, ‘ਸਲਮਾਨ ਅਲੀ ਆਗਾ ਨੂੰ ਬੁੱਧਵਾਰ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਬੁਖਾਰ ਹੋ ਗਿਆ ਸੀ ਅਤੇ ਉਹ ਇਸ ਤੋਂ ਠੀਕ ਹੋ ਰਹੇ ਹਨ। ਟੀਮ ਦੇ ਹੋਰ ਖਿਡਾਰੀ ਖੇਡਣ ਲਈ ਫਿੱਟ ਹਨ। ਜ਼ਮਾਨ ਹੁਣ ਤੱਕ ਸਿਰਫ਼ ਇੱਕ ਮੈਚ ਹੀ ਖੇਡ ਸਕੇ ਹਨ। ਉਨ੍ਹਾਂ ਨੇ ਹੈਦਰਾਬਾਦ ‘ਚ ਨੀਦਰਲੈਂਡ ਦੇ ਖ਼ਿਲਾਫ਼ ਖੇਡੇ ਗਏ ਪਾਕਿਸਤਾਨ ਦੇ ਸ਼ੁਰੂਆਤੀ ਮੈਚ ‘ਚ 12 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਟੀਮ ‘ਚ ਉਨ੍ਹਾਂ ਦੀ ਜਗ੍ਹਾ ਅਬਦੁੱਲਾ ਸ਼ਫੀਕ ਨੂੰ ਲਿਆ ਗਿਆ। ਉਨ੍ਹਾਂ ਨੇ ਸ਼੍ਰੀਲੰਕਾ ਖ਼ਿਲਾਫ਼ 113 ਅਤੇ ਭਾਰਤ ਖ਼ਿਲਾਫ਼ 20 ਦੌੜਾਂ ਬਣਾਈਆਂ।

Add a Comment

Your email address will not be published. Required fields are marked *