ਕੋਹਲੀ ਤੇ ਡੂ ਪਲੇਸੀ ਦੇ ਤੂਫ਼ਾਨ ‘ਚ ਉੱਡੀ MI, RCB ਨੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਕੀਤਾ ਸਫ਼ਰ

ਆਈ. ਪੀ. ਐੱਲ. 2023 ਦਾ ਪੰਜਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਗਿਆ। ਮੁੰਬਈ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੂੰ 172 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿਚ ਬੈਂਗਲੁਰੂ ਨੇ 16.2 ਓਵਰਾਂ ਵਿਚ ਹੀ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਨੂੰ ਕਪਤਾਨ ਫੈਫ ਡੂ ਪਲੇਸੀ ਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜੇ ਜੜ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੁਆਈ। 

ਬੈਂਗਲੁਰੂ ਦੇ ਕਪਤਾਨ ਫੈਫ ਡੂ ਪਲੇਸੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਮਿਲ ਸਕੀ। ਟੀਮ ਨੇ 20 ਦੌੜਾਂ ਦੇ ਅੰਦਰ ਹੀ ਆਪਣੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਇਸ਼ਾਨ ਕਿਸ਼ਨ (10), ਕੈਮਰਨ ਗ੍ਰੀਨ (5) ਅਤੇ ਕਪਤਾਨ ਰੋਹਿਤ ਸ਼ਰਮਾ (1) ਦੀ ਵਿਕਟ ਗੁਆ ਦਿੱਤੀ। ਹਾਲਾਂਕਿ ਤਿਲਕ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਇਕ ਚੰਗੇ ਸਕੋਰ ਤਕ ਪਹੁੰਚਾਇਆ। ਤਿਲਕ ਨੇ 46 ਗੇਂਦਾ ਵਿਚ 4 ਛੱਕਿਆਂ ਤੇ 9 ਚੌਕਿਆਂ ਦੀ ਮਦਦ ਨਾਲ ਅਜੇਤੂ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। 

ਨਿਰਧਾਰਿਤ 20 ਓਵਰਾਂ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਮਜ਼ਬੂਤ ਸ਼ੁਰੂਆਤ ਦੁਆਈ। ਕਪਤਾਨ ਫੈਫ ਡੂ ਪਲੇਸੀ 43 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ 49 ਗੇਂਦਾਂ ਵਿਚ 82 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੁਆਈ। ਦਿਨੇਸ਼ ਕਾਰਤਿਕ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਗਲੈਨ ਮੈਕਸਵੈੱਲ ਨੇ 3 ਗੇਂਦਾਂ ਵਿਚ 12 ਦੌੜਾਂ ਦੀ ਤੇਜ਼ ਪਾਰੀ ਖੇਡੀ। ਟੀਮ ਨੇ 16.2 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਨਾਲ 172 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।

Add a Comment

Your email address will not be published. Required fields are marked *