ਛੋਟੀ ਉਮਰ ’ਚ ਕ੍ਰਿਕਟ ਦਾ ਚਮਕਦਾ ਸਿਤਾਰਾ ਬਣਿਆ ਸ਼ਹਿਬਾਜ ਸੰਧੂ
September 19, 2023
ਲੋਪੋਕੇ- ਛੋਟੀ ਉਮਰ ’ਚ ਕ੍ਰਿਕਟ ਵਿਚ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਅੰਮ੍ਰਿਤਸਰ ਦੇ ਜੰਮਪਲ ਸ਼ਹਿਬਾਜ ਸਿੰਘ ਸੰਧੂ 14 ਸਾਲ ਦੀ ਉਮਰ ਵਿਚ ਹੀ ਕ੍ਰਿਕਟ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਸ਼ਹਿਬਾਜ ਸੰਧੂ ਨਿੱਜੀ ਸਕੂਲ ਅੰਮ੍ਰਿਤਸਰ ਦਾ ਵਿਦਿਆਰਥੀ ਹੈ। ਲੈਗ ਸਪਿਨਰ ਬਾਲਰ ਤੇ ਆਲਰਾਉਂਡਰ ਹੈ ਤੇ ਜਿਸ ਨੇ ਆਪਣੀ ਟੀਮ ਨੂੰ ਆਪਣੇ ਹੀ ਬਲ ਤੇ ਕਈ ਮੈਚ ਜਿਤਾਏ ਹਨ।
ਸ਼ਹਿਬਾਜ ਸੰਧੂ ਕਈ ਵਾਰ ਮੇਨ ਆਫ਼ ਦਾ ਮੈਚ ਦਾ ਖ਼ਿਤਾਬ ਜਿੱਤ ਚੁੱਕਾ। ਹੁਣ ਸ਼ਹਿਬਾਜ ਸੰਧੂ ਦੀ ਪੰਜਾਬ ਰਾਜ ਟੀਮ ਵਿਚ ਸਿਲੈਕਸ਼ਨ ਹੋਈ ਹੈ। ਉਸ ਦੀ ਇਸ ਮਿਹਨਤ ਸਿਹਰਾ ਉਨ੍ਹਾਂ ਦੀ ਦਾਦੀ ਲਖਬੀਰ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸ਼ਹਿਬਾਜ਼ ਦਾ ਕੈਰੀਅਰ ਬਣਾਉਣ ਅਹਿਮ ਭੂਮਿਕਾ ਨਿਭਾਈ। ਸੰਧੂ ਨੇ ਕਿਹਾ ਕਿ ਮੇਰਾ ਸੁਫ਼ਨਾ ਹੈ ਕਿ ਮੈਂ ਵੱਡਾ ਹੋ ਕੇ ਆਪਣੇ ਦੇਸ਼ ਭਾਰਤ ਲਈ ਖੇਡਾਂ ਪੰਜਾਬ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਾਂ।

