ਅਚਾਨਕ ਯੂਕ੍ਰੇਨ ਪਹੁੰਚੇ PM ਜਾਨਸਨ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਕੀਤਾ ਇਹ ਐਲਾਨ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਯੂਕ੍ਰੇਨ ਦੇ ਸੁਤੰਤਰਤਾ ਦਿਵਸ ‘ਤੇ ਦੇਸ਼ ਦੀ ਅਚਾਨਕ ਯਾਤਰਾ ਕੀਤੀ ਅਤੇ ਰੂਸ ਨਾਲ ਚੱਲ ਰਹੇ ਉਸ ਦੇ ਸੰਘਰਸ਼ ‘ਚ ਲਗਭਗ 5.4 ਕਰੋੜ ਪਾਊਂਡ ਦੀ ਇਕ ਵੱਡੀ ਮਦਦ ਦੇਣ ਦਾ ਐਲਾਨ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਇਹ ਜਾਨਸਨ ਦੀ ਯੂਕ੍ਰੇਨ ਦੀ ਰਾਜਧਾਨੀ ਕੀਵ ਦੀ ਅੰਤਿਮ ਯਾਤਰਾ ਸੀ। ਜਾਨਸਨ ਅਗਲੇ ਮਹੀਨੇ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਵਾਲੇ ਹਨ ਤਾਂ ਕਿ ਨਵੇਂ ਪ੍ਰਧਾਨ ਮੰਤਰੀ ਲਈ ਰਸਤਾ ਬਣਾਇਆ ਜਾ ਸਕੇ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ‘ਤੇ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਜਾਂ ਵਿਦੇਸ਼ ਮੰਤਰੀ ਲਿਜ ਟ੍ਰਸ ਦਰਮਿਆਨ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵੱਲੋਂ ਰਸਮੀ ਤੌਰ ‘ਤੇ ਚੁਣਿਆ ਜਾਵੇਗਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ‘ਬੇਰਹਿਮੀ ਅਤੇ ਗੈਰ-ਕਾਨੂੰਨੀ ਹਮਲੇ’ ਨਾਲ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰ ਰਹੇ ਯੂਕ੍ਰੇਨ ਦੇ ਪ੍ਰਤੀ ਬ੍ਰਿਟੇਨ ਦੇ ਜਾਰੀ ਸਮਰਥਨ ਲਈ ਵਚਨਬੱਧਤਾ ਜਤਾਉਂਦੇ ਹੋਏ ਜਾਨਸਨ ਨੇ ਐਲਾਨ ਕੀਤਾ ਕਿ ਯੂਕ੍ਰੇਨ ‘ਜਿੱਤ ਸਕਦਾ ਹੈ ਅਤੇ ਜਿੱਤੇਗਾ। ਜਾਨਸਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਬ੍ਰਿਟੇਨ ਯੂਕ੍ਰੇਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਾਨਸਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਵੀ ਕੀਤੀ।

Add a Comment

Your email address will not be published. Required fields are marked *