ਜੈਸ਼ੰਕਰ ਨੇ ਨਾਮੀਬੀਆ ਦੇ ਉਪ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਵਿੰਡਹੋਕ – ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੋਮਵਾਰ ਨੂੰ ਨਾਮੀਬੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇਤੁੰਬੋ ਨੰਦੀ-ਨਦੈਤਵਾਹ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਦੋਵਾਂ ਨੇਤਾਵਾਂ ਨੇ ਊਰਜਾ, ਗ੍ਰੀਨ ਹਾਈਡ੍ਰੋਜਨ, ਟਰਾਂਸਪੋਰਟ ਅਤੇ ਕਨੈਕਟੀਵਿਟੀ, ਡਿਜੀਟਲ, ਫਾਰਮਾਸਿਊਟੀਕਲ, ਖੁਰਾਕ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ‘ਚ ਦੁਵੱਲੇ ਸਬੰਧਾਂ ਬਾਰੇ ਵਿਸਥਾਰ ‘ਚ ਚਰਚਾ ਕੀਤੀ।

ਜੈਸ਼ੰਕਰ ਨੇ ਨੰਦੀ-ਨਦੈਤਵਾਹ ਦੇ ਨਾਲ ਭਾਰਤ ਅਤੇ ਨਾਮੀਬੀਆ ਦਰਮਿਆਨ ਪਹਿਲੀ ਸੰਯੁਕਤ ਸਹਿਯੋਗ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਇਸ ਦੌਰਾਨ ਜੈਸ਼ੰਕਰ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਭਾਈਵਾਲੀ ਲੰਮੇ ਸਮੇਂ ਦੀ ਸਿਆਸੀ ਭਰੋਸੇਯੋਗਤਾ ਅਤੇ ਵਧਦੀ ਵਿਕਾਸ ਭਾਈਵਾਲੀ ‘ਤੇ ਆਧਾਰਿਤ ਹੋਣੀ ਚਾਹੀਦੀ ਹੈ। ਜੈਸ਼ੰਕਰ ਨੇ ਟਵੀਟ ਕੀਤਾ ਕਿ ਊਰਜਾ, ਗ੍ਰੀਨ ਹਾਈਡ੍ਰੋਜਨ, ਟਰਾਂਸਪੋਰਟ ਅਤੇ ਕਨੈਕਟੀਵਿਟੀ, ਡਿਜੀਟਲ, ਫਾਰਮਾਸਿਊਟੀਕਲ, ਭੋਜਨ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਅਤੇ ਸੱਭਿਆਚਾਰ ਦੇ ਖੇਤਰਾਂ ‘ਚ ਦੁਵੱਲੇ ਸਬੰਧਾਂ ਦੇ ਵਿਸਥਾਰ ‘ਤੇ ਚਰਚਾ ਕੀਤੀ। 

ਇਸ ਦੇ ਨਾਲ ਜੰਗਲੀ ਜੀਵ ਸਹਿਯੋਗ ਅਤੇ ਹਰਿਆਵਲ ਸੈਰ ਸਪਾਟੇ ਬਾਰੇ ਵੀ ਚਰਚਾ ਕੀਤੀ ਗਈ। ਉਸ ਦੌਰਾਨ ਸਮੇਂ ਜੈਸ਼ੰਕਰ ਨਾਲ ਵਫ਼ਦ-ਪੱਧਰੀ ਮੀਟਿੰਗ ਤੋਂ ਪਹਿਲਾਂ, ਨਾਮੀਬੀਆ ਦੇ ਵਿਦੇਸ਼ ਮੰਤਰੀ ਨੇਤੁੰਬੋ ਨੰਦੀ-ਨਦੈਤਵਾਹ ਨੇ ਜੈਸ਼ੰਕਰ ਨਾਲ ਗੱਲਬਾਤ ਕੀਤੀ ਸੀ। ਜੈਸ਼ੰਕਰ ਕੇਪਟਾਊਨ ਤੋਂ ਤਿੰਨ ਦਿਨਾਂ ਦੌਰੇ ‘ਤੇ ਐਤਵਾਰ ਨੂੰ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚੇ।

Add a Comment

Your email address will not be published. Required fields are marked *