ਅਮਰੀਕਾ ’ਚ ‘ਹਾਲੀਵੁੱਡ ਵਾਕ ਆਫ ਫੇਮ’ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ

ਅਮਰੀਕਾ ’ਚ ਸ਼ਨੀਵਾਰ ਤੜਕੇ ‘ਹਾਲੀਵੁੱਡ ਵਾਕ ਆਫ ਫੇਮ’ ਦੇ ਨੇੜੇ ਹੋਈ ਗੋਲ਼ੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਬੰਦੂਕਧਾਰੀ ਨੇ ਅਚਾਨਕ ਗੋਲ਼ੀ ਚਲਾ ਦਿੱਤੀ, ਜਦੋਂ ਲੋਕ ਦੁਪਹਿਰ 1:20 ਵਜੇ ਦੇ ਕਰੀਬ ਇਕ ਇਮਾਰਤ ’ਚੋਂ ਬਾਹਰ ਨਿਕਲੇ। ਲਾਸ ਏਂਜਲਸ ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਸ਼ੱਕੀ ਹਮਲਾਵਰ ਇਕ ਵਾਹਨ ’ਚ ਸਵਾਰ ਸੀ ਅਤੇ ਫਰਾਰ ਹੋ ਗਿਆ।

Add a Comment

Your email address will not be published. Required fields are marked *