ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਈਆਂ ਟੀ. ਵੀ. ਅਦਾਕਾਰਾਂ ਰਸ਼ਮੀ ਦੇਸਾਈ ਤੇ ਆਕਾਂਕਸ਼ਾ ਪੁਰੀ

ਮੁੰਬਈ – ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹੈ। ਇਸ ਯਾਤਰਾ ਨੂੰ ਸ਼ੁਰੂ ਹੋਏ ਦੋ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਹੁਣ ਤਕ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਦਾ ਰਾਹੁਲ ਗਾਂਧੀ ਨੂੰ ਸਮਰਥਨ ਮਿਲਿਆ ਹੈ, ਜਿਨ੍ਹਾਂ ’ਚ ਪੂਜਾ ਭੱਟ, ਸੁਸ਼ਾਂਤ ਸਿੰਘ ਤੇ ਰਿਆ ਸੇਨ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ।

ਹੁਣ ਇਸ ਲਿਸਟ ’ਚ ‘ਬਿੱਗ ਬੌਸ’ ਫੇਮ ਰਸ਼ਮੀ ਦੇਸਾਈ ਤੇ ਅਦਾਕਾਰਾ ਆਕਾਂਕਸ਼ਾ ਪੁਰੀ ਦਾ ਨਾਂ ਸ਼ਾਮਲ ਹੋ ਗਿਆ ਹੈ। ਦੋਵਾਂ ਅਦਾਕਾਰਾਂ ਦੀ ਰਾਹੁਲ ਗਾਂਧੀ ਨਾਲ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਖ਼ੁਦ ਕਾਂਗਰਸ ਨੇ ਆਪਣੇ ਟਵਿਟਰ ਹੈਂਡਲ ’ਤੇ ਸਾਂਝਾ ਕੀਤਾ ਹੈ। ਤਸਵੀਰ ’ਚ ਰਾਹੁਲ ਗਾਂਧੀ ਨਾਲ ਆਕਾਂਕਸ਼ਾ ਪੁਰੀ ਤੇ ਰਸ਼ਮੀ ਦੇਸਾਈ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਕਾਂਗਰਸ ਪਾਰਟੀ ਨੇ ਕੈਪਸ਼ਨ ’ਚ ਲਿਖਿਆ, ‘‘ਰਸ਼ਮੀ ਦੇਸਾਈ ਤੇ ਆਕਾਂਕਸ਼ਾ ਪੁਰੀ ਸੱਚਾਈ ਲਈ ਸਾਡੀ ਲੜਾਈ ’ਚ ਸ਼ਾਮਲ ਹੋ ਗਈਆਂ ਹਨ।’’ ਅਦਾਕਾਰਾਂ ਨੇ ਵੀ ਕਾਂਗਰਸ ਦੀ ਇਸ ਪੋਸਟ ਨੂੰ ਰੀ-ਟਵੀਟ ਕੀਤਾ ਹੈ।

ਕੰਮਕਾਜ ਦੀ ਗੱਲ ਕਰੀਏ ਤਾਂ ਰਸ਼ਮੀ ਦੇਸਾਈ ਛੋਟੇ ਪਰਦੇ ਦਾ ਵੱਡਾ ਨਾਂ ਹੈ। ‘ਉਤਰਨ’ ਸੀਰੀਅਲ ਨਾਲ ਉਹ ਘਰ-ਘਰ ’ਚ ਆਪਣੀ ਪਛਾਣ ਬਣਾਉਣ ’ਚ ਸਫਲ ਰਹੀ ਸੀ। ਇਸ ਤੋਂ ਇਲਾਵਾ ਉਹ ‘ਬਿੱਗ ਬੌਸ’ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਬਣ ਚੁੱਕੀ ਹੈ।

ਉਥੇ ਆਕਾਂਕਸ਼ਾ ਪੁਰੀ ਦੀ ਗੱਲ ਕਰੀਏ ਤਾਂ ਉਹ ਕਈ ਟੀ. ਵੀ. ਸ਼ੋਅਜ਼ ’ਚ ਦਿਖ ਚੁੱਕੀ ਹੈ। ਨਾਲ ਹੀ ਉਸ ਨੇ ਦੱਖਣ ਭਾਰਤ ’ਚ ਵੀ ਕਾਫੀ ਕੰਮ ਕੀਤਾ ਹੈ। ਹਾਲ ਹੀ ’ਚ ਉਹ ‘ਮੀਕਾ ਦੀ ਵਹੁਟੀ’ ਸ਼ੋਅ ’ਚ ਨਜ਼ਰ ਆਈ ਸੀ। ਇਸ ਸ਼ੋਅ ’ਚ ਉਸ ਨੇ ਸਾਰਿਆਂ ਨੂੰ ਪਛਾੜਦਿਆਂ ‘ਮੀਕਾ ਦੀ ਵਹੁਟੀ’ ਸ਼ੋਅ ਜਿੱਤਿਆ ਸੀ।

Add a Comment

Your email address will not be published. Required fields are marked *