ਜੈਨ ਮੁਨੀ ਸੁਗੇਯਸਾਗਰ ਮਹਾਰਾਜ ਦਾ ਹੋਇਆ ਦੇਹਾਂਤ

ਜੈਪੁਰ- ਸ਼੍ਰੀ ਸੰਮੇਦ ਸ਼ਿਖਰਜੀ ਨੂੰ ਸੈਰ-ਸਪਾਟਾ ਸਥਾਨ ਘੋਸ਼ਿਤ ਕਰਨ ਦੇ ਝਾਰਖੰਡ ਸਰਕਾਰ ਦੇ ਫੈਸਲੇ ਦੇ ਖਿਲਾਫ ਵਰਤ ਰੱਖ ਰਹੇ ਜੈਨ ਮੁਨੀ ਦਾ ਮੰਗਲਵਾਰ ਨੂੰ ਜੈਪੁਰ ’ਚ ਦਿਹਾਂਤ ਹੋ ਗਿਆ। ਪੁਲਸ ਨੇ ਕਿਹਾ ਕਿ ਉਕਤ ਫ਼ੈਸਲੇ ਖ਼ਿਲਾਫ਼ ਜੈਪੁਰ ’ਚ ਸ਼ਾਂਤੀ ਮਾਰਚ ’ਚ ਹਿੱਸਾ ਲੈਣ ਤੋਂ ਬਾਅਦ ਸੁਗੇਯਸਾਗਰ ਮਹਾਰਾਜ (72) ਸ਼ਹਿਰ ਦੇ ਸੰਗਾਨੇਰ ਇਲਾਕੇ ’ਚ ਸੰਘੀਜੀ ਮੰਦਰ ’ਚ ਵਰਤ ’ਤੇ ਸਨ। 

ਮਾਲਪੁਰਾ ਗੇਟ ਥਾਣੇ ਦੇ ਐੱਸ. ਐੱਚ. ਓ. ਸਤੀਸ਼ ਚੰਦ ਨੇ ਕਿਹਾ ਕਿ ਉਹ ‘ਵਰਤ’ ’ਤੇ ਸਨ ਅਤੇ 25 ਦਸੰਬਰ ਤੋਂ ਬਾਅਦ ਉਨ੍ਹਾਂ ਨੇ ਕੁਝ ਵੀ ਨਹੀਂ ਖਾਧਾ ਸੀ। ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਅਤੇ ਦੁਪਹਿਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

Add a Comment

Your email address will not be published. Required fields are marked *