7 ਦਿਨਾਂ ‘ਚ 2763 ਰੁਪਏ ਮਹਿੰਗਾ ਹੋਇਆ ‘ਸੋਨਾ’, ਜਾਣੋ ਕੀ ਹਨ 4 ਵੱਡੇ ਕਾਰਨ

ਮੁੰਬਈ : ਸੋਨੇ ‘ਚ ਇਕ ਵਾਰ ਫਿਰ ਤੇਜ਼ੀ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ 24 ਕੈਰਟ ਸੋਨੇ ਦੀ ਕੀਮਤ 52,877 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਹ ਕਰੀਬ 7 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਇਸੇ ਸਾਲ 20 ਅਪ੍ਰੈਲ ਨੂੰ ਸੋਨਾ 52,752 ਰੁਪਏ ‘ਤੇ ਸੀ। ਮਾਹਰਾਂ ਦੇ ਮੁਤਾਬਕ ਦੇਸ਼ ‘ਚ ਲੱਖਾਂ ਦੀ ਗਿਣਤੀ ‘ਚ ਵਿਆਹਾਂ ਅਤੇ ਡਾਲਰ ਕਮਜ਼ੋਰ ਹੋਣ ਨਾਲ ਸੋਨੇ ‘ਚ ਤੇਜ਼ੀ ਦੇਖੀ ਜਾ ਸਕਦੀ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ 3 ਨਵੰਬਰ ਨੂੰ ਸੋਨਾ ਦੀ ਕੀਮਤ ਘੱਟ ਕੇ 50,114 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਸੀ। ਇਸ ਹਿਸਾਬ ਨਾਲ ਬੀਤੇ 7 ਦਿਨਾਂ ‘ਚ ਸੋਨਾ 2763 ਰੁਪਏ ਮਹਿੰਗਾ ਹੋਇਆ ਹੈ।

ਇਕ ਅੰਦਾਜ਼ੇ ਮੁਤਾਬਕ 14 ਨਵੰਬਰ ਤੋਂ ਲੈ ਕੇ 14 ਦਸੰਬਰ ਦੌਰਾਨ ਦੇਸ਼ ‘ਚ 30 ਲੱਖ ਤੋਂ ਜ਼ਿਆਦਾ ਵਿਆਹ ਹੋਣਗੇ। ਇਸ ਲਈ ਗਹਿਣਿਆਂ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ ਹੈ। ਇਸ ਦੇ ਚੱਲਦਿਆਂ ਸੋਨੇ ਦੀ ਮੰਗ ਵੱਧ ਗਈ ਹੈ।
ਚੀਨ ‘ਚ ਸੋਨੇ ਦੀ ਖ਼ਪਤ ਸਭ ਤੋਂ ਜ਼ਿਆਦਾ ਹੁੰਦੀ ਹੈ। ਇੱਥੇ ਨਵੇਂ ਸਾਲ ਦਾ ਚੱਲਣ ਵਾਲਾ ਜਸ਼ਨ ਦੀਵਾਲੀ ਦੀ ਤਰ੍ਹਾਂ ਹੁੰਦਾ ਹੈ, ਜਿਸ ਦੀ ਤਿਆਰੀ ਕਾਫ਼ੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਸੋਨੇ ਦੀ ਖ਼ਰੀਦਦਾਰੀ ਵੱਧ ਜਾਂਦੀ ਹੈ।
ਅਮਰੀਕਾ ‘ਚ ਬੀਤੇ ਮਹੀਨੇ ਅੰਦਾਜ਼ੇ ਤੋਂ ਘੱਟ ਮਹਿੰਗਾਈ ਕਾਰਨ ਡਾਲਰ ਇੰਡੈਕਸ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਿਆ ਹੈ। ਡਾਲਰ ਦੀ ਵੈਲਿਊ ਡਿਗਣ ਦਾ ਸਿੱਧਾ ਅਸਰ ਸੋਨੇ ‘ਚ ਤੇਜ਼ੀ ਦੇ ਰੂਪ ‘ਚ ਨਜ਼ਰ ਆਉਂਦਾ ਹੈ।
ਚੀਨ ਅਤੇ ਤਾਈਵਾਨ ਵਿਚਕਾਰ ਤਣਾਅ ਵੱਧ ਗਿਆ ਹੈ। ਇਸ ਦੌਰਾਨ ਰੂਸ-ਯੂਕ੍ਰੇਨ ਯੁੱਧ ਵੀ ਇਕ ਵਾਰ ਫਿਰ ਭੜਕ ਗਿਆ ਹੈ। ਇਸ ਦੇ ਮੱਦੇਨਜ਼ਰ ਦੁਨੀਆ ਭਾਰ ਦੇ ਨਿਵੇਸ਼ਕ ਸੋਨੇ ‘ਚ ਨਿਵੇਸ਼ ਵਧਾਉਣ ਲੱਗਏ ਹਨ।

Add a Comment

Your email address will not be published. Required fields are marked *