ਭਾਰਤ ਦਾ ਇਲੈਕਟ੍ਰਾਨਿਕਸ ਐਕਸਪੋਰਟ 2025-26 ਤੱਕ 120 ਅਰਬ ਡਾਲਰ ਹੋਵੇਗਾ : ਰਾਜੀਵ ਚੰਦਰਸ਼ੇਖਰ

ਚੇਨਈ – ਉੱਦਮਸ਼ੀਲਤਾ, ਹੁਨਰ ਵਿਕਾਸ, ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਦਾ ਇਲੈਕਟ੍ਰਾਨਿਕਸ ਐਕਸਪੋਰਟ ਵਿੱਤੀ ਸਾਲ 2025-26 ਤੱਕ 120 ਅਰਬ ਡਾਲਰ ਤੱਕ ਪਹੁੰਚ ਜਾਏਗਾ ਅਤੇ ਇਹ ਸੂਬਾ ਸਰਕਾਰਾਂ ਦੀ ਕੇਂਦਰ ਨਾਲ ਸਾਂਝੇਦਾਰੀ ਨਾਲ ਹੀ ਸੰਭਵ ਹੋਵੇਗਾ। ਚੰਦਰਸ਼ੇਖਰ ਨੇ ਇੱਥੇ ਮਹਿੰਦਰਾ ਵਰਲਡ ਸਿਟੀ ’ਚ ਨਵੀਂ ਅਤੇ ਅਤਿਆਧੁਨਿਕ ਨਿਰਮਾਣ ਇਕਾਈ ਪੇਗਾਟ੍ਰਨ ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉਦਘਾਟਨ ਮੌਕੇ ਇਹ ਗੱਲ ਕਹੀ।

ਉਨ੍ਹਾਂ ਨੇ ਦੱਸਿਆ ਕਿ ਦੇਸ਼ ’ਚ ਅਨੁਮਾਨਿਤ 70-75 ਅਰਬ ਡਾਲਰ ਇਲੈਕਟ੍ਰਾਨਿਕਸ ਦਾ ਨਿਰਮਾਣ ਹੁੰਦਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025-26 ਤੱਕ 300 ਅਰਬ ਡਾਲਰ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 2014 ਤੱਕ 90 ਫੀਸੀਦ ਮੋਬਾਇਲ ਇੰਪੋਰਟ ਕਰਦਾ ਸੀ ਅਤੇ ਹੁਣ ਉਹ ਮੋਬਾਇਲ ਫੋਨ ਦੀ ਆਪਣੀ 97 ਫੀਸਦੀ ਲੋੜ ਨੂੰ ਖੁਦ ਹੀ ਪੂਰਾ ਕਰ ਰਿਹਾ ਹੈ। ਇਲੈਕਟ੍ਰਾਨਿਕਸ ਮੰਤਰੀ ਨੇ ਕਿਹਾ ਕਿ ਭਾਰਤ 2014 ਤੱਕ ਮੋਬਾਇਲ ਫੋਨ ਦਾ ਐਕਸਪੋਰਟ ਨਹੀਂ ਕਰਦਾ ਸੀ ਪਰ ਹੁਣ 50,000 ਕਰੋੜ ਰੁਪਏ ਦੇ ਮੁੱਲ ਦੇ ਆਈਫੋਨ, ਸੈਮਸੰਗ ਫੋਨ ਅਤੇ ਹੋਰ ਫੋਨ ਦਾ ਐਕਸਪੋਰਟ ਕਰ ਰਿਹਾ ਹੈ। ਅਸੀਂ 90 ਫੀਸਦੀ ਮੋਬਾਇਲ ਫੋਨ ਇੰਪੋਰਟ ਕਰਦੇ ਸੀ ਅਤੇ ਹੁਣ 97 ਫੀਸਦੀ ਦਾ ਉਤਪਾਦਨ ਘਰੇਲੂ ਪੱਧਰ ’ਤੇ ਕਰਦੇ ਹਾਂ। ਇਹ ਬੀਤੇ ਅੱਠ ਸਾਲਾਂ ਦੀ ਯਾਤਰਾ ਹੈ।

ਚੰਦਰਸ਼ੇਖਰ ਨੇ ਇਸ ਨੂੰ ਸ਼ੁਰੂਆਤ ਦੱਸਦੇ ਹੋਏ ਕਿਹਾ ਕਿ ਹਾਲੇ 16-20 ਅਰਬ ਡਾਲਰ ਦੇ ਮੋਬਾਇਲ ਫੋਨ ਦੀ ਦਾ ਐਕਸਪੋਰਟ ਕੀਤਾ ਜਾ ਰਿਹਾ ਹੈ ਅਤੇ ਵਿੱਤੀ ਸਾਲ 2025-26 ਤੱਕ ਇਲੈਕਟ੍ਰਾਨਿਕਸ ਉਤਪਾਦਾਂ ਦਾ ਐਕਸਪੋਰਟ 120 ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਮੰਤਰੀ ਨੇ ਕਿਹਾ ਕਿ ਇਹ ਸੂਬਾ ਸਰਕਾਰਾਂ ਦੀ ਕੇਂਦਰ ਸਰਕਾਰ ਨਾਲ ਸਾਂਝੇਦਾਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਬਦੌਲਤ ਸੰਭਵ ਹੋਵੇਗਾ।

Add a Comment

Your email address will not be published. Required fields are marked *