ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਤੁਰਕੀ ਦੀ ਜੇਲ੍ਹ ‘ਚੋਂ 17 ਪੰਜਾਬੀਆਂ ਨੂੰ ਕਰਵਾਇਆ ਰਿਹਾਅ

ਦਿੱਲੀ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਯੂਰਪ ‘ਚ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਵੱਲੋਂ ਠੱਗੇ ਗਏ 17 ਪੰਜਾਬੀਆਂ ਨੂੰ ਬਚਾਇਆ ਹੈ। ਇਨ੍ਹਾਂ 17 ਮੁੰਡਿਆਂ ਨੂੰ ਦੁਬਈ ਤੋਂ ਸਰਬੀਆ ਲਿਜਾਇਆ ਗਿਆ ਅਤੇ ਉੱਥੇ ਯੂਨਾਨ ਦੀ ਸਰਹੱਦ ‘ਤੇ ਏਜੰਟਾਂ ਦੁਆਰਾ ਉਨ੍ਹਾਂ ਦੇ ਪਾਸਪੋਰਟ ਲੈ ਲਏ ਗਏ, ਜਿੱਥੇ ਉਨ੍ਹਾਂ ਨੂੰ ਤੁਰਕੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਤੁਰਕੀ ਦੇ ਅਰਾਦ ਜ਼ੇਂਦਰੁਮ ਮਾਰਦਗਿਰੀ ਕੈਂਪ ਭੇਜ ਦਿੱਤਾ।

ਜਦੋਂ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ 23 ਅਕਤੂਬਰ ਨੂੰ ਸਾਹਨੀ ਨਾਲ ਸੰਪਰਕ ਕੀਤਾ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ ਤੇ ਫਸੇ ਨੌਜਵਾਨਾਂ ਨਾਲ ਸੰਪਰਕ ਕਰਨ ਲਈ ਵਿਦੇਸ਼ ਮੰਤਰਾਲੇ ਅਤੇ ਤੁਰਕੀ ਸਥਿਤ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਤਾਂ ਕਿ ਇਨ੍ਹਾਂ ਫਸੇ ਨੌਜਵਾਨਾਂ ਨਾਲ ਸੰਪਰਕ ਕੀਤਾ ਜਾ ਸਕੇ। ਸਾਹਨੀ ਦੇ ਯਤਨਾਂ ਨਾਲ ਇਨ੍ਹਾਂ ਨੌਜਵਾਨਾਂ ਨੂੰ ਆਰਜ਼ੀ ਟ੍ਰੈਵਲ ਪਰਮਿਟ ਮਿਲੀ ਅਤੇ ਇਨ੍ਹਾਂ ਨੂੰ ਬੀਤੇ ਦਿਨ ਤੁਰਕੀ ਏਅਰਲਾਈਨਜ਼ ਰਾਹੀਂ ਭਾਰਤ ਲਿਆਂਦਾ ਗਿਆ। ਇਹ ਸਾਰੇ ਲੜਕੇ ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਦਸੂਹਾ, ਅਲੀਪੁਰ ਜੱਟਾਂ, ਚੰਨੋ ਨਾਲ ਸਬੰਧਤ ਹਨ। ਇਨ੍ਹਾਂ ਦੇ ਪਰਿਵਾਰਾਂ ਨੇ ਸਮੇਂ ਸਿਰ ਦਖਲ ਦੇਣ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਵਿਕਰਮਜੀਤ ਸਿੰਘ ਸਾਹਨੀ ਦਾ ਤਹਿ-ਦਿਲੋਂ ਧੰਨਵਾਦ ਕੀਤਾ।

Add a Comment

Your email address will not be published. Required fields are marked *