ਰਾਹੁਲ ਨੇ ਓ.ਬੀ.ਸੀ. ਸਮਾਜ ਦਾ ਅਪਮਾਨ ਕੀਤਾ, ਹੰਕਾਰ ‘ਚ ਨਹੀਂ ਮੰਗ ਰਹੇ ਮਾਫੀ : ਜੇ.ਪੀ. ਨੱਢਾ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਨੇ ਮਾਨਹਾਨੀ ਦੇ ਮਾਮਲੇ ‘ਚ 2 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸਤੋਂ ਬਾਅਦ ਸਿਆਸਤ ਗਰਮਾ ਗਈ ਹੈ। ਜਿੱਥੇ ਕਾਂਗਰਸ ਵਰਕਰ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਭਾਜਪਾ ਨੇ ਕਾਂਗਰਸ ਨੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੂਰਾ ਓ.ਪੀ.ਸੀ. ਸਮਾਜ ਪ੍ਰਜਾਤਾਂਤਰਿਕ ਢੰਗ ਨਾਲ ਰਾਹੁਲ ਤੋਂ ਇਸ ਅਪਮਾਨ ਦਾ ਬਦਲਾ ਲਵੇਗਾ। 

ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਤੱਥਾਂ ਤੋਂ ਪਰੇ ਅਤੇ ਮਨਘੜ੍ਹਤ ਦੋਸ਼ ਲਗਾਉਣ ਦੀ ਆਦਤ ਹੈ। 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਨੇ ਰਾਫੇਲ ਦੇ ਨਾਂ ‘ਤੇ ਦੇਸ਼ ਨੂੰ ਭਰਮ ‘ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਇਸਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਫਟਕਾਰ ਲਗਾਈ ਸੀ ਅਤੇ ਰਾਹੁਲ ਗਾਂਧੀ ਨੂੰ ਮਨਘੜ੍ਹਤ ਦੋਸ਼ ਲਈ ਬਿਨਾਂ ਸ਼ਰਤ ਮਾਫੀ ਮੰਗਣੀ ਪਈ ਸੀ। 

ਨੱਢਾ ਨੇ ਕਿਹਾ ਕਿ ਰਾਹੁਲ ਨੇ ਫਿਰ ਚੌਂਕੀਦਾਰ ਚੌਰ ਹੈ ਦਾ ਰੋਲਾ ਪਾਇਆ। ਜਿਸ ‘ਤੇ ਮੀਡੀਆ ਰਿਪੋਰਟ ਮੁਤਾਬਕ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਨੇ ਇਤਰਾਜ਼ ਜਤਾਇਆ। ਇਸ ‘ਤੇ ਜਨਤਾ ਦੀ ਅਦਾਲਤ ਨੇ 2019 ਦੀਆਂ ਚੋਣਾਂ ‘ਚ ਰਾਹੁਲ ਗਾਂਧੀ ਨੂੰ ਜੰਮ ਕੇ ਫਟਕਾਰ ਲਗਾਈ ਅਤੇ ਕਾਂਗਰਸ ਨੰ ਮੂੰਹ ਦੀ ਖਾਨੀ ਪਈ। ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸੂਰਤ ਦੀ ਇਕ ਅਦਾਲਤ ਨੇ ਰਾਹੁਲ ਨੂੰ ਓ.ਪੀ.ਸੀ. ਸਮਾਜ ਪ੍ਰਤੀ ਉਨ੍ਹਾਂਦੇ ਇਤਰਾਜ਼ਯੋਗ ਬਿਆਨ ਲਈ ਸਜ਼ਾ ਸੁਣਾਈ ਹੈ ਪਰ ਰਾਹੁਲ ਅਤੇ ਕਾਂਗਰਸ ਪਾਰਟੀ ਅਜੇ ਵੀ ਆਪਣੇ ਹੰਕਾਰ ਦੇ ਚਲਦੇ ਲਗਾਤਾਰ ਆਪਣੇ ਬਿਆਨ ‘ਤੇ ਅੜੇ ਹੋਏ ਹਨ। ਨਾਲ ਹੀ ਲਗਾਤਰ ਓ.ਬੀ.ਸੀ. ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਓ.ਬੀ.ਸੀ. ਸਮਾਜ ਪ੍ਰਜਾਤਾਂਤਰਿੰਕ ਢੰਗ ਨਾਲ ਰਾਹੁਲ ਤੋਂ ਇਸ ਅਪਮਾਨ ਦਾ ਬਦਲਾ ਲਵੇਗਾ।

Add a Comment

Your email address will not be published. Required fields are marked *