ਇਸ ਅਦਾਕਾਰ ਨੂੰ BJP ‘ਚੋਂ ਕੱਢਿਆ ਗਿਆ ਬਾਹਰ, ਇਹ ਗ਼ਲਤੀ ਪੈ ਗਈ ਭਾਰੀ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭੋਜਪੁਰੀ ਅਦਾਕਾਰ ਪਵਨ ਸਿੰਘ ਨੂੰ ਭਾਜਪਾ ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸੂਬਾ ਹੈੱਡਕੁਆਰਟਰ ਦੇ ਇੰਚਾਰਜ ਅਰਵਿੰਦ ਸ਼ਰਮਾ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਤੁਸੀਂ ਲੋਕ ਸਭਾ ਚੋਣਾਂ ‘ਚ NDA ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਚੋਣ ਲੜ ਰਹੇ ਹੋ। ਤੁਹਾਡਾ ਇਹ ਕੰਮ ਪਾਰਟੀ ਵਿਰੋਧੀ ਹੈ। ਪਾਰਟੀ ਵੱਲੋਂ ਬੁੱਧਵਾਰ (22 ਮਈ) ਨੂੰ ਕਾਰਵਾਈ ਦਾ ਪੱਤਰ ਜਾਰੀ ਕੀਤਾ ਗਿਆ ਹੈ। ਜਾਰੀ ਪੱਤਰ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਪਵਨ ਸਿੰਘ ਚੋਣ ਲੜ ਰਹੇ ਹਨ, ਜਿਸ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਚੋਣ ਲੜ ਕੇ ਤੁਸੀਂ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਅਜਿਹਾ ਕੀਤਾ ਹੈ। 

ਇਸ ਲਈ ਇਸ ਪਾਰਟੀ ਵਿਰੋਧੀ ਕਾਰਵਾਈ ਲਈ ਮਾਨਯੋਗ ਸੂਬਾ ਪ੍ਰਧਾਨ ਜੀ ਦੇ ਹੁਕਮਾਂ ਅਨੁਸਾਰ ਆਪ ਨੂੰ ਪਾਰਟੀ ‘ਚੋਂ ਕੱਢ ਦਿੱਤਾ ਜਾਂਦਾ ਹੈ। ਦਰਅਸਲ, ਪਵਨ ਸਿੰਘ ਬਿਹਾਰ ਦੀ ਕਾਰਾਕਾਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਕਈ ਵਾਰ PM ਮੋਦੀ ਖ਼ਿਲਾਫ਼ ਵੀ ਬਿਆਨ ਦੇ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਭਾਜਪਾ ਨੇਤਾ ਪ੍ਰੇਮ ਕੁਮਾਰ ਨੇ ਚਿਤਾਵਨੀ ਦਿੱਤੀ ਸੀ ਕਿ ਪਾਰਟੀ ਪਵਨ ਸਿੰਘ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਹੁਣ ਭਾਜਪਾ ਨੇ ਪਵਨ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਹੈ।

ਦੱਸਣਯੋਗ ਹੈ ਕਿ ਕਾਰਾਕਾਟ ਲੋਕ ਸਭਾ ਸੀਟ ਲਈ ਸੱਤਵੇਂ ਪੜਾਅ ‘ਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਉਪੇਂਦਰ ਕੁਸ਼ਵਾਹਾ NDA ਦੇ ਉਮੀਦਵਾਰ ਹਨ। ਇਸ ਸੀਟ ‘ਤੇ ਤਿਕੋਣਾ ਮੁਕਾਬਲਾ ਹੈ, ਜਿੱਥੇ ਰਾਜਾ ਰਾਮ ਕੁਸ਼ਵਾਹਾ ਮਹਾਗਠਜੋੜ ਤੋਂ ਚੋਣ ਮੈਦਾਨ ‘ਚ ਹਨ, ਉੱਥੇ ਹੀ ਪਵਨ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਹੋ ਕੇ ਐੱਨ. ਡੀ. ਏ. ਦੀ ਖਿੱਚੋਤਾਣ ਵਧਾ ਦਿੱਤੀ ਹੈ।

Add a Comment

Your email address will not be published. Required fields are marked *