ਸਾੜ੍ਹੀ ’ਚ ਕੈਟਰੀਨਾ ਕੈਫ਼ ਦੀ ਸ਼ਾਨਦਾਰ ਲੁੱਕ, ਤਸਵੀਰਾਂ ’ਚ ਹੇਅਰ ਬੇਬੀ ਕੱਟ ਨੇ ਲਗਾਏ ਚਾਰ-ਚੰਨ

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਇਨ੍ਹੀਂ ਦਿਨੀਂ ਫ਼ਿਲਮ ‘ਫੋਨ ਭੂਤ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਦੌਰਾਨ ਕੈਟਰੀਨਾ ਦੇ ਇਕ ਤੋਂ ਵਧ ਕੇ ਇਕ ਲੁੱਕ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ‘ਚ ਕੈਟਰੀਨਾ ਨੇ ਆਪਣੇ ਪ੍ਰਮੋਸ਼ਨਲ ਟ੍ਰਿਪ ਦੀਆਂ ਕੁਝ ਤਸਵੀਰਾਂ ਸਾਂਝੀ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਦਾ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਕੈਟਰੀਨਾ ਗੁਲਾਬੀ ਸਾੜ੍ਹੀ ’ਚ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੀ ਹੈ।

ਕੈਟਰੀਨਾ ਨੇ ਇਸ ਸਾੜ੍ਹੀ ਦੇ ਨਾਲ ਹਰੇ ਰੰਗ ਦਾ ਬਲਾਊਜ਼ ਪਾਇਆ ਹੈ। ਮਿਨੀਮਲ ਮੇਕਅੱਪ ਕੈਟਰੀਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਿਹਾ ਹੈ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਕੈਟਰੀਨਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਉਸ ਨੇ ਆਪਣੇ ਵਾਲਾਂ ਦਾ ਬੇਬੀ ਕਟ ਕਰਵਾਇਆ ਹੈ, ਜੋ ਉਸ ਕਾਫ਼ੀ ਜੱਚ ਰਿਹਾ ਹੈ।

ਕੈਟਰੀਨਾ ਦੇ ਇਸ ਦੇਸੀ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ ਕੈਟਰੀਨਾ ਨੇ ਸਾੜੀ ਦੇ ਨਾਲ ਫੰਕੀ ਸਨੀਕਰਸ ਪੇਅਰ ਕੀਤੇ ਹਨ। ਕੈਟਰੀਨਾ ਕੈਮਰੇ ਦੇ ਸਾਹਮਣੇ ਸਟਾਈਲਿਸ਼ ਅੰਦਾਜ਼ ‘ਚ ਪੋਜ਼ ਦੇ ਰਹੀ ਹੈ। 

ਕੈਟਰੀਨਾ ਤੋਂ ਇਲਾਵਾ ‘ਫੋਨ ਭੂਤ’ ‘ਚ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਵੀ ਹਨ। ਇਹ ਫ਼ਿਲਮ 4 ਨਵੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।ਇਸ ਤੋਂ ਇਲਾਵਾ ਕੈਟਰੀਨਾ ‘ਟਾਈਗਰ 3’ ‘ਚ ਸਲਮਾਨ ਖ਼ਾਨ ਅਤੇ ਇਮਰਾਨ ਹਾਸ਼ਮੀ ਨਾਲ ਨਜ਼ਰ ਆਵੇਗੀ। ਇੰਨਾ ਹੀ ਨਹੀਂ ਕੈਟਰੀਨਾ ਫ਼ਰਹਾਨ ਅਖ਼ਤਰ ਦੀ ‘ਜੀ ਲੇ ਜ਼ਾਰਾ’ ’ਚ ਨਜ਼ਰ ਆਵੇਗੀ। ਜਿਸ ‘ਚ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਵੀ ਹਨ।

Add a Comment

Your email address will not be published. Required fields are marked *