UP ਪੁਲਸ ਭਰਤੀ ਪ੍ਰੀਖਿਆ ਲਈ ਆਈ ‘Sunny Leone’ ਦੀ ਅਰਜ਼ੀ

ਯੂਪੀ ਪੁਲਸ ਕਾਂਸਟੇਬਲ ਦੀਆਂ 60244 ਅਸਾਮੀਆਂ ਦੀ ਭਰਤੀ ਲਈ ਦੋ ਦਿਨਾ ਪ੍ਰੀਖਿਆ ਹੋ ਰਹੀ ਹੈ। ਇਸ ਵਿਚ 48 ਲੱਖ ਤੋਂ ਵੱਧ ਉਮੀਦਵਾਰ ਬੈਠ ਰਹੇ ਹਨ। ਪਹਿਲੇ ਦਿਨ 17 ਫਰਵਰੀ ਨੂੰ ਕਈ ਕੇਂਦਰਾਂ ‘ਤੇ ਪ੍ਰੀਖਿਆ ਹੋਈ। ਇਸ ਵਿਚਾਲੇ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਕਨੌਜ ਜ਼ਿਲ੍ਹੇ ਵਿਚ ਅਜਿਹਾ ਐਡਮਿਟ ਕਾਰਡ ਸਾਹਮਣੇ ਆਇਆ ਹੈ, ਜੋ ਨਾ ਸਿਰਫ਼ ਯੂਪੀ ਵਿਚ ਸਗੋਂ ਦੇਸ਼ ਭਰ ਵਿਚ ਸੁਰਖੀਆਂ ‘ਚ ਹੈ। ਦਰਅਸਲ, ਇਹ ਐਡਮਿਟ ਕਾਰਡ ਅਦਾਕਾਰਾ ਸੰਨੀ ਲਿਓਨ (Sunny Leone) ਦੇ ਨਾਂ ‘ਤੇ ਜਾਰੀ ਕੀਤਾ ਗਿਆ ਹੈ। ਇਸ ਵਿਚ ਅਦਾਕਾਰਾ ਦੀਆਂ ਦੋ ਤਸਵੀਰਾਂ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਸੂਚਨਾ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਹ ਭੰਬਲਭੂਸੇ ‘ਚ ਪੈ ਗਏ।  ਪ੍ਰਸ਼ਾਸਨਿਕ ਅਮਲਾ ਵੀ ਹਰਕਤ ਵਿੱਚ ਆ ਗਿਆ।

ਐਡਮਿਟ ਕਾਰਡ ਅਨੁਸਾਰ ਉਮੀਦਵਾਰ ਨੇ ਸ਼੍ਰੀਮਤੀ ਸੋਨੇਸ਼੍ਰੀ ਮੈਮੋਰੀਅਲ ਗਰਲਜ਼ ਕਾਲਜ, ਤੀਰਵਾ ਵਿਖੇ ਪ੍ਰੀਖਿਆ ਦੇਣੀ ਸੀ। ਜਦੋਂ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਅਤੇ ਕਾਲਜ ਨੂੰ ਉਮੀਦਵਾਰਾਂ ਦੀ ਸੂਚੀ ਵਿਚ ਇਸ ਉਮੀਦਵਾਰ ਬਾਰੇ ਪਤਾ ਲੱਗਾ ਤਾਂ ਉਹ ਹੱਕੇ-ਬੱਕੇ ਰਹਿ ਗਏ | ਵੇਖਦੇ ਹੀ ਵੇਖਦੇ ਸੰਨੀ ਲਿਓਨ ਦੇ ਨਾਂ ‘ਤੇ ਜਾਰੀ ਕੀਤਾ ਐਡਮਿਟ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਹਾਲਾਂਕਿ ਇਸ ਨੂੰ ਕਿਸੇ ਦੀ ਸ਼ਰਾਰਤ ਮੰਨਿਆ ਜਾ ਰਿਹਾ ਹੈ।

ਜਦੋਂ ਐਡਮਿਟ ਕਾਰਡ ਵਾਇਰਲ ਹੋਇਆ ਤਾਂ ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ ਨੇ ਦੱਸਿਆ ਕਿ ਇਹ ਫਰਜ਼ੀ ਐਡਮਿਟ ਕਾਰਡ ਹੈ। ਜਦੋਂ ਕੁਝ ਉਮੀਦਵਾਰਾਂ ਨੇ ਫਾਰਮ ਭਰੇ ਤਾਂ ਉਨ੍ਹਾਂ ਦੇ ਐਡਮਿਟ ਕਾਰਡ ਜਾਰੀ ਕਰਨ ਸਮੇਂ ਗਲਤ ਫੋਟੋ ਅਪਲੋਡ ਹੋਈ। ਜਿਵੇਂ ਹੀ ਭਰਤੀ ਬੋਰਡ ਨੂੰ ਸ਼ਿਕਾਇਤ ਮਿਲੀ, ਅਜਿਹੇ ਐਡਮਿਟ ਕਾਰਡਾਂ ਦੀ ਛਾਂਟੀ ਕਰ ਦਿੱਤੀ ਗਈ ਅਤੇ ਫੋਟੋ ਸੈਕਸ਼ਨ ਖਾਲੀ ਅਪਲੋਡ ਕਰ ਦਿੱਤਾ ਗਿਆ। ਜਿਨ੍ਹਾਂ ਉਮੀਦਵਾਰਾਂ ਦੀ ਫੋਟੋ ਗਲਤ ਹੈ, ਉਨ੍ਹਾਂ ਉਮੀਦਵਾਰਾਂ ਨੂੰ ਆਪਣੀ ਫੋਟੋ ਅਤੇ ਆਧਾਰ ਕਾਰਡ ਨਾਲ ਪ੍ਰੀਖਿਆ ਕੇਂਦਰ ‘ਤੇ ਪਹੁੰਚਣ ਦੀ ਹਦਾਇਤ ਕੀਤੀ ਗਈ।

Add a Comment

Your email address will not be published. Required fields are marked *