ਦੀਵਾਲੀ ਮੌਕੇ ਫਿੱਕੀ ਰਹੀ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਦੀ ਕਮਾਈ
ਮੁੰਬਈ – ਬਾਲੀਵੁੱਡ ਦੀਆਂ 2 ਵੱਡੀਆਂ ਫ਼ਿਲਮਾਂ ‘ਰਾਮ ਸੇਤੂ’ ਤੇ ‘ਥੈਂਕ ਗੌਡ’ ਕੱਲ ਯਾਨੀ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਪਰ ਫ਼ਿਲਮ ਦੀ ਕਮਾਈ ਨਿਰਾਸ਼ ਕਰਨ ਵਾਲੀ ਹੈ। ਜਿਥੇ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ ‘ਥੈਂਕ ਗੌਡ’ ਨੇ ਪਹਿਲੇ ਦਿਨ ਸਿਰਫ 8.10 ਕਰੋੜ ਰੁਪਏ ਕਮਾਏ, ਉਥੇ ਅਕਸ਼ੇ ਕੁਮਾਰ ਦੀ ‘ਰਾਮ ਸੇਤੂ’ 15.25 ਕਰੋੜ ਰੁਪਏ ਕਮਾਉਣ ’ਚ ਸਫਲ ਰਹੀ।
‘ਰਾਮ ਸੇਤੂ’ ਦੀ ਕਮਾਈ ਭਾਵੇਂ ‘ਥੈਂਕ ਗੌਡ’ ਤੋਂ ਜ਼ਿਆਦਾ ਰਹੀ ਹੈ ਪਰ ਫਿਰ ਵੀ ਇਹ ਅਕਸ਼ੇ ਕੁਮਾਰ ਦੀ ਪਿਛਲੇ ਸਾਲ ਦੀਵਾਲੀ ਮੌਕੇ ਰਿਲੀਜ਼ ਹੋਈ ਫ਼ਿਲਮ ‘ਸੂਰਿਆਵੰਸ਼ੀ’ ਦੇ ਆਲੇ-ਦੁਆਲੇ ਵੀ ਨਹੀਂ ਹੈ।
ਦੱਸ ਦੇਈਏ ਕਿ ‘ਸੂਰਿਆਵੰਸ਼ੀ’ ਨੇ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਮਾਹੌਲ ’ਚ ਸਿਨੇਮਾਘਰਾਂ ’ਚ 50 ਫੀਸਦੀ ਸਮਰੱਥਾ ਦੇ ਬਾਵਜੂਦ 26.29 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਸਿਨੇਮਾਘਰ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ, ਇਸ ਦੇ ਬਾਵਜੂਦ ਕਮਾਈ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।