‘ਦਿ ਕਪਿਲ ਸ਼ਰਮਾ’ ਸ਼ੋਅ ’ਚ ਅਨੁਪਮ ਖ਼ੇਰ ਨੂੰ ਦੇਖ ਕੇ ਗੁੱਸੇ ‘ਚ ਆਏ ਪ੍ਰਸ਼ੰਸਕ, ਕਿਹਾ- ‘ਭੁੱਲ ਗਏ …’

ਟੀ.ਵੀ ਦਾ ਮਸ਼ਹੂਰ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਆਪਣੇ ਨਵੇਂ ਸੀਜ਼ਨ ਅਤੇ ਸਟਾਰ ਕਾਸਟ ਨਾਲ ਧਮਾਕੇਦਾਰ ਵਾਪਸੀ ਕਰ ਰਿਹਾ ਹੈ। ਇਸ ਸ਼ੋਅ ’ਚ ਲਗਾਤਾਰ ਸਿਤਾਰੇ ਆਉਂਦੇ ਰਹਿੰਦੇ ਹਨ। ਇਸ ਦੌਰਾਨ ਅਨੁਪਮ ਖੇਰ ਵੀ ਆਪਣੀ ਫ਼ਿਲਮ ਉੱਚਾਈ ਦੇ ਪ੍ਰਮੋਸ਼ਨ ਲਈ ਕਈ ਕਲਾਕਾਰਾਂ ਨਾਲ ਸ਼ੋਅ ’ਚ ਪਹੁੰਚੇ। ਇਸ ਦੌਰਾਨ ਅਨੁਪਮ ਖ਼ੇਰ ਨੇ ਸੋਸ਼ਲ ਮੀਡੀਆ ‘ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਨੂੰ ‘ਦਿ ਕਸ਼ਮੀਰ ਫ਼ਾਈਲਜ਼’ ਦਾ ਵਿਵਾਦ ਯਾਦ ਆ ਗਿਆ।

ਇਹ ਫ਼ਿਲਮ 11 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਅਮਿਤਾਭ ਬੱਚਨ ਤੋਂ ਇਲਾਵਾ ਅਨੁਪਮ ਖੇਰ, ਬੋਮਨ ਇਰਾਨੀ, ਸਾਰਿਕਾ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾਵਾਂ ‘ਚ ਹਨ। ਬਾਕੀ ਫ਼ਿਲਮਾਂ ਦੀ ਤਰ੍ਹਾਂ ਉੱਚਾਈ ਦੀ ਕਾਸਟ ਵੀ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਪ੍ਰਮੋਸ਼ਨ ਲਈ ਪਹੁੰਚੀ, ਹਾਲਾਂਕਿ ਅਮਿਤਾਭ ਬੱਚਨ ਇਸ ਦੇ ਨਾਲ ਨਜ਼ਰ ਨਹੀਂ ਆਏ। ਕਪਿਲ ਸ਼ਰਮਾ ਨਾਲ ਖੂਬ ਮਸਤੀ ਕਰਦੇ ਹੋਏ ਕਾਸਟ ਦੀ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਪੋਸਟ ਕੀਤੀਆਂ।

ਇਨ੍ਹਾਂ ਤਸਵੀਰਾਂ ‘ਚ ਕਪਿਲ ਸ਼ਰਮਾ ਅਨੁਪਮ ਖੇਰ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਕੈਪਸ਼ਨ ’ਤ ਲਿਖਿਆ ਕਿ ‘ਇਸ ਸ਼ੋਅ ’ਚ ਆਉਣਾ ਮਜ਼ੇਦਾਰ ਸੀ। ਇਸ ਪਿਆਰ ਲਈ ਕਪਿਲ ਅਤੇ ਅਰਚਨਾ ਦਾ ਧੰਨਵਾਦ। ਮੈਂ ਇੰਨਾ ਹੱਸਿਆ ਕਿ ਮੇਰਾ ਜਬਾੜਾ ਦੁਖਣ ਲੱਗਾ।’ ਕਸ਼ਮੀਰ ਫਾਈਲਜ਼ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਪਿਲ ਸ਼ਰਮਾ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਫ਼ਿਲਮ ਦੇ ਪ੍ਰਮੋਸ਼ਨ ਲਈ ਆਪਣੇ ਸ਼ੋਅ ’ਤੇ ਆਉਣ ਲਈ ਨਹੀਂ ਬੁਲਾਇਆ ਸੀ। ਇਸ ਦੇ ਜਵਾਬ ’ਚ ਅਨੁਪਮ ਖੇਰ ਨੇ ਕਪਿਲ ਦਾ ਸਮਰਥਨ ਕੀਤਾ।

ਉਨ੍ਹਾਂ ਨੇ ਕਿਹਾ ਸੀ ਕਿ ਫ਼ਿਲਮ ਦਾ ਵਿਸ਼ਾ ਬਹੁਤ ਗੰਭੀਰ ਹੈ, ਇਸ ਲਈ ਅਸੀਂ ਇਸ ਨੂੰ ਕਾਮੇਡੀ ਸ਼ੋਅ ’ਚ ਪ੍ਰਮੋਟ ਨਹੀਂ ਕਰਨਾ ਚਾਹੁੰਦੇ। ਉਸ ਸਮੇਂ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਬਾਈਕਾਟ ਟ੍ਰੈਂਡ ਕੀਤਾ ਗਿਆ ਸੀ।

Add a Comment

Your email address will not be published. Required fields are marked *