ਸੋਨੂ ਸੂਦ ਵੱਲੋਂ ਕਰਵਾ ਚੌਥ ਮੌਕੇ ‘ਵਿਮੈਨ ਸੈਂਟਰ’ ਖੋਲ੍ਹਣ ਦਾ ਫ਼ੈਸਲਾ

ਮੁੰਬਈ:ਕਰਵਾ ਚੌਥ ਦੇ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਖ਼ਾਸ ਦਿਨ ਮੌਕੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਉੱਤਰ ਪ੍ਰਦੇਸ਼, ਪੰਜਾਬ, ਬਿਹਾਰ ਅਤੇ ਹੋਰਨਾਂ ਸੂਬਿਆਂ ਵਿੱਚ ‘ਵਿਮੈਨ ਸੈਂਟਰ’ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ‘ਆਸ਼ਿਕ ਬਨਾਇਆ ਆਪਨੇ’, ‘ਜੋਧਾ ਅਕਬਰ’, ‘ਸ਼ੂਟਆਊਟ ਐਟ ਵਡਾਲਾ’ ਅਤੇ ‘ਰਾਜਕੁਮਾਰ’ ਵਰਗੀਆਂ ਸਫ਼ਲ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲਾ ਸੋਨੂ ਸੂਦ ਅਕਸਰ ਹੀ ਲੋੜਵੰਦਾਂ ਦੀ ਮਦਦ ਕਰਦਾ ਦਿਖਾਈ ਦਿੰਦਾ ਹੈ। ਅੱਜ ਕਰਵਾ ਚੌਥ ਦੇ ਵਿਸ਼ੇਸ਼ ਦਿਹਾੜੇ ’ਤੇ ਸੋਨੂ ਸੂਦ ਨੇ ਭਾਰਤ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਉਪਰਾਲਾ ਕੀਤਾ ਹੈ। ਸੋਨੂ ਨੇ ਆਖਿਆ, ‘ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਸੈਂਟਰਾਂ ਰਾਹੀਂ ਔਰਤਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾ ਸਕਣ ਤਾਂ ਜੋ ਉਹ ਕਮਾਈ ਕਰਕੇ ਆਤਮ ਨਿਰਭਰ ਬਣ ਸਕਣ। ਕਿਸੇ ਵੀ ਦੇਸ਼ ਲਈ ਵਿਕਾਸ ਅਤੇ ਔਰਤਾਂ ਦਾ ਆਰਥਿਕ ਪੱਖੋਂ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।’ ਅਦਾਕਾਰ ਨੇ ਕਿਹਾ ਕਿ ਉਹ ਔਰਤਾਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣ ਵਿੱਚ ਮਦਦ ਕਰਨਾ ਚਾਹੁੰਦਾ ਹੈ।

Add a Comment

Your email address will not be published. Required fields are marked *