ਖ਼ੁਦ ਨੂੰ ਨੇਪਾਲੀ ਨਾਗਰਿਕ ਦੱਸਣ ਵਾਲੀ ਚੀਨੀ ਔਰਤ ਨੂੰ ਹਿਮਾਚਲ ਦੇ ਮਠ ਤੋਂ ਕੀਤਾ ਗਿਆ ਗ੍ਰਿਫ਼ਤਾਰ

ਮੰਡੀ – ਫਰਜ਼ੀ ਨੇਪਾਲੀ ਦਸਤਾਵੇਜ਼ ਦੇ ਆਧਾਰ ‘ਤੇ ਮਠ ‘ਚ ਰਹਿ ਰਹੀ ਇਕ ਚੀਨੀ ਔਰਤ ਨੂੰ ਮੰਡੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੰਡੀ ਦੀ ਪੁਲਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਜੋਗਿੰਦਰਨਗਰ ਦੇ ਇਕ ਮਠ ‘ਚ ਰਹਿ ਰਹੀ ਔਰਤ ਤੋਂ ਪੁੱਛ-ਗਿੱਛ ਕੀਤੀ ਗਈ ਅਤੇ ਉਸ ਕੋਲੋਂ ਨਾਗਰਿਕਤਾ ਦਾ ਨੇਪਾਲੀ ਦਸਤਾਵੇਜ਼ ਮਿਲਿਆ, ਜੋ ਕਿ ਫਰਜ਼ੀ ਪਾਇਆ ਗਿਆ। ਅਗਨੀਹੋਤਰੀ ਨੇ ਦੱਸਿਆ ਕਿ ਔਰਤ ਕੋਲੋਂ ਕਰੀਬ 6.4 ਲੱਖ ਭਾਰਤੀ ਰੁਪਏ, 1.10 ਲੱਖ ਨੇਪਾਲੀ ਰੁਪਏ ਅਤੇ 2 ਮੋਬਾਇਲ ਫ਼ੋਨ ਜ਼ਬਤ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਔਰਤ ਕੋਈ ਪਾਸਪੋਰਟ ਨਹੀਂ ਦਿਖਾ ਸਕੀ। ਅਗਨੀਹੋਤਰੀ ਨੇ ਦੱਸਿਆ ਕਿ ਔਰਤ ਖ਼ਿਲਾਫ਼ ਮੰਗਲਵਾਰ ਸ਼ਾਮ ਨੂੰ ਵਿਦੇਸ਼ੀ ਐਕਟ ਦੀ ਧਾਰਾ 14 ਦੇ ਅਧੀਨ ਜਾਲਸਾਜ਼ੀ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 420 (ਧੋਖਾਧੜੀ) ਅਤੇ 467 (ਅਹਿਮ ਦਸਤਾਵੇਜ਼ਾਂ ਦੀ ਜਾਲਸਾਜ਼ੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Add a Comment

Your email address will not be published. Required fields are marked *