ਫਿਲਪੀਨਸ ‘ਚ ਗਰਵਨਰ ਕਤਲ ਕਾਂਡ ਦਾ ਇਕ ਸ਼ੱਕੀ ਤੇ 3 ਹੋਰ ਗ੍ਰਿਫ਼ਤਾਰ

ਮਨੀਲਾ : ਫਿਲਪੀਨਸ ਦੇ ਸੂਬਾਈ ਗਵਰਨਰ ਅਤੇ 5 ਹੋਰਨਾਂ ਦਾ ਕਤਲ ਕਰਨ ਵਾਲੇ ਇਕ ਸ਼ੱਕੀ ਅਤੇ 3 ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪੁਲਸ ਨੇ ਅੰਨ੍ਹੇਵਾਹ ਗੋਲ਼ੀਬਾਰੀ ’ਚ ਮਾਰੇ ਗਏ ਸੈਂਟਰਲ ਫਿਲਪੀਨਸ ਪ੍ਰੋਵੀਸ਼ੀਅਲ ਗਰਵਨਰ ਰੋਏਲ ਡੇਗਾਮੋ ਅਤੇ 5 ਹੋਰਨਾਂ ਦੇ ਮਾਮਲੇ ’ਚ ਇਕ ਸ਼ੱਕੀ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ ’ਚ ਹਾਲ ਹੀ ’ਚ ਸਿਆਸੀ ਨੇਤਾਵਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਤਹਿਤ 6 ਹਥਿਆਰਬੰਦ ਹਮਲਾਵਰ ਫੌਜ ਦੀ ਵਰਦੀ ’ਚ ਸ਼ਨੀਵਾਰ ਰਾਤ ਨੀਗਰੋ ਮੂਲ ਦੇ ਗਰਵਨਰ ਦੇ ਘਰ ’ਚ ਦਾਖਲ ਹੋਏ ਅਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਇਸ ਹਮਲੇ ਦੀ ਰਾਸ਼ਟਰਪਤੀ ਫਡਰੀਨੈਂਡ ਮਾਕਰਸ ਜੂਨੀਅਰ ਨੇ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਹੱਤਿਆਕਾਂਡ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਦੋਂ ਤੱਕ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਅੰਜਾਮ ਤੱਕ ਨਹੀਂ ਪਹੁੰਚਾਇਆ ਜਾਂਦਾ, ਉਦੋਂ ਤੱਕ ਸਰਕਾਰ ਸ਼ਾਂਤ ਨਹੀਂ ਰਹੇਗੀ। ਜਿਸ ਸਮੇਂ ਅਸਲਾਧਾਰੀ ਹਮਲਾਵਰ ਪੰਪਲੋਨਾ ਸਥਿਤ ਰਾਸ਼ਟਰਪਤੀ ਭਵਨ ’ਚ ਦਾਖਲ ਹੋਏ, ਉਸ ਸਮੇਂ ਡੇਗਾਮੋ ਡਾਕਟਰੀ ਅਤੇ ਦੂਜੀਆਂ ਸਹੂਲਤਾਂ ਹਾਸਲ ਕਰਨ ਦੇ ਮਕਸਦ ਨਾਲ ਆਏ ਗਰੀਬ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ। ਇਸ ਦੌਰਾਨ ਅਚਾਨਕ ਹਮਲਾਵਰ ਪਹੁੰਚ ਗਏ ਅਤੇ ਅੰਨ੍ਹੇਵਾਹ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਪੁਲਸ ਰਿਪੋਰਟਰਾਂ ਮੁਤਾਬਕ ਹਮਲਾਵਰ ਹਮਲੇ ਤੋਂ ਬਾਅਦ 3 ਐੱਸਯੂਵੀ ਕਾਰਾਂ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਕਾਰਾਂ ਨੂੰ ਸ਼ਹਿਰ ਦੇ ਬਾਹਰੋਂ ਬਰਾਮਦ ਕੀਤਾ ਗਿਆ ਅਤੇ ਲਗਭਗ 10 ਲੋਕਾਂ ਨੇ ਹਮਲਾਵਰਾਂ ਨੂੰ ਕਾਰਾਂ ’ਚੋਂ ਉੱਤਰ ਕੇ ਭੱਜਦੇ ਵੇਖਿਆ। ਪੁਲਸ ਅਨੁਸਾਰ ਇਸ ਹਮਲੇ ’ਚ ਫੌਜ ਦੇ 2 ਜਵਾਨ ਅਤੇ ਇਕ ਡਾਕਟਰ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਰਸਤਿਆਂ ’ਤੇ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਬਾਅਦ ’ਚ ਸ਼ਨੀਵਾਰ ਨੂੰ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਗ੍ਰਿਫ਼ਤਾਰ ਹਮਲਾਵਰਾਂ ’ਚ 2 ਸਾਬਕਾ ਫੌਜੀ ਵੀ ਹਨ, ਜਿਨ੍ਹਾਂ ’ਚੋਂ ਇਕ ਹਮਲੇ ਤੋਂ ਬਾਅਦ ਹਥਿਆਰਬੰਦਾਂ ਨਾਲ ਝੜਪ ’ਚ ਮਾਰਿਆ ਗਿਆ।

Add a Comment

Your email address will not be published. Required fields are marked *