ਗਾਂਧੀ ਪਰਿਵਾਰ ਕਾਨੂੰਨ ਤੋਂ ਉੱਪਰ ਨਹੀਂ: ਭਾਜਪਾ

ਨਵੀਂ ਦਿੱਲੀ:ਭਾਰਤੀ ਜਨਤਾ ਪਾਰਟੀ ਨੇ ਅੱਜ ਸੋਨੀਆ ਗਾਂਧੀ ਦੀ ਅਗਵਾਈ ਹੇਠਲੇ ਦੋ ਐੱਨਜੀਓਜ਼ ਦੇ ਐੱਫਸੀਆਰਏ ਲਾਇਸੈਂਸ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਤੇ ਇਸ ਨਾਲ ਸਬੰਧਤ ਸੰਸਥਾਵਾਂ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦੀਆਂ। ਭਾਜਪਾ ਆਗੂ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲੇ ਵੱਲੋਂ ਆਰਜੀਐੱਫ ਤੇ ਆਰਜੀਸੀਟੀ ਦੇ ਐੱਫਸੀਆਰਏ ਲਾਇਸੈਂਸ ਰੱਦ ਕਰਨ ਨਾਲ ਕਾਂਗਰਸ ਵੱਲੋਂ ਕੀਤਾ ਭ੍ਰਿਸ਼ਟਾਚਾਰ ਸਾਹਮਣੇ ਆ ਗਿਆ ਹੈ। -ਪੀਟੀਆਈ

ਮੁੱਖ ਮੁੱਦਿਆਂ ਤੋਂ ਧਿਆਨ ਭਟਕਾ ਰਿਹੈ ਕੇਂਦਰ: ਕਾਂਗਰਸ

ਆਰਜੀਐੱਫ ਤੇ ਆਰਜੀਸੀਟੀ ਖ਼ਿਲਾਫ਼ ਕਾਰਵਾਈ ਮਗਰੋਂ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਇਸ ਕਾਰਵਾਈ ਦਾ ਮਕਸਦ ਦੇਸ਼ ਨੂੰ ਦਰਪੇਸ਼ ਮੁੱਖ ਮਸਲਿਆਂ ਤੋਂ ਧਿਆਨ ਭਟਾਉਣਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਉਹ (ਕੇਂਦਰ) ਆਰਜੀਐੱਫ ਤੇ ਆਜੀਸੀਟੀ ਖ਼ਿਲਾਫ਼ ਪੁਰਾਣੇ ਦੋਸ਼ ਦੁਹਰਾ ਰਹੇ ਹਨ। ਇਹ ਕਾਂਗਰਸ ਨੂੰ ਬਦਨਾਮ ਕਰਨ ਅਤੇ ਉਨ੍ਹਾਂ (ਕੇਂਦਰ) ਸਾਹਮਣੇ ਰੋਜ਼ਾਨਾ ਖੜ੍ਹੇ ਹੋ ਰਹੇ ਮਸਲਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’ ਉਨ੍ਹਾਂ ਕਿਹਾ ਕਿ ਅਰਥਚਾਰਾ ਗੰਭੀਰ ਸੰਕਟ ’ਚ ਘਿਰ ਰਿਹਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਰੁਪਏ ਦੀ ਕੀਮਤ ਡਿੱਗ ਰਹੀ ਹੈ। 

Add a Comment

Your email address will not be published. Required fields are marked *