ਫ਼ਰਜ਼ੀ ਵੀਡੀਓ: ਯੂਟਿਊਬਰ ਦੀ ਐੱਨਐੱਸਏ ਖ਼ਿਲਾਫ਼ ਅਰਜ਼ੀ ’ਤੇ ਸੁਣਵਾਈ ਅੱਜ

ਨਵੀਂ ਦਿੱਲੀ:ਜੇਲ੍ਹ ਵਿਚ ਬੰਦ ਯੂਟਿਊਬਰ ਮਨੀਸ਼ ਕਸ਼ਿਅਪ, ਜਿਸ ’ਤੇ ਫ਼ਰਜ਼ੀ ਵੀਡੀਓ ਦੇ ਮਾਮਲੇ ਵਿਚ ਸਖ਼ਤ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਾਇਆ ਗਿਆ ਹੈ, ਦੀ ਐੱਨਐੱਸਏ ਲਾਉਣ ਖ਼ਿਲਾਫ਼ ਅਰਜ਼ੀ ਉਤੇ ਸੁਣਵਾਈ ਸੁਪਰੀਮ ਕੋਰਟ ਭਲਕੇ ਕਰੇਗਾ। ਜ਼ਿਕਰਯੋਗ ਹੈ ਕਿ ਕਸ਼ਿਅਪ ’ਤੇ ਤਾਮਿਲਨਾਡੂ ਵਿਚ ਪ੍ਰਵਾਸੀ ਮਜ਼ਦੂਰਾਂ ਉਤੇ ਹਮਲੇ ਦੀਆਂ ਨਕਲੀ ਵੀਡੀਓਜ਼ ਪੋਸਟ ਕਰਨ ਦਾ ਦੋਸ਼ ਲਾਇਆ ਗਿਆ ਸੀ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲਾ ਬੈਂਚ ਮਾਮਲੇ ਨੂੰ ਸੁਣੇਗਾ। ਕਸ਼ਿਅਪ ਨੂੰ ਬਿਹਾਰ ਵਿਚ ਗ੍ਰਿਫ਼ਤਾਰ ਕਰ ਕੇ ਮਗਰੋਂ ਤਾਮਿਲਨਾਡੂ ਲਿਆਂਦਾ ਗਿਆ ਸੀ। ਉਸ ਖ਼ਿਲਾਫ਼ ਤਾਮਿਲਨਾਡੂ ਵਿਚ ਛੇ ਐਫਆਈਆਰਜ਼ ਤੇ ਬਿਹਾਰ ਵਿਚ ਤਿੰਨ ਮਾਮਲੇ ਦਰਜ ਹਨ। ਸਿਖ਼ਰਲੀ ਅਦਾਲਤ ਵਿਚ ਦਿੱਤੇ ਜਵਾਬ ਵਿਚ ਤਾਮਿਲਨਾਡੂ ਸਰਕਾਰ ਨੇ ਕਿਹਾ ਹੈ ਕਿ ਉਸ ਖ਼ਿਲਾਫ਼ ਕਈ ਐਫਆਈਆਰਜ਼ ਸਿਆਸਤ ਤੋਂ ਪ੍ਰੇਰਿਤ ਨਹੀਂ ਹਨ ਪਰ ਕਿਉਂਕਿ ਉਸ ਨੇ ‘ਜਨਤਕ ਵਿਵਸਥਾ ਤੇ ਕੌਮੀ ਅਖੰਡਤਾ’ ’ਚ ਵਿਗਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਮਾਮਲੇ ਦਰਜ ਕੀਤੇ ਗਏ ਹਨ। ਆਪਣੇ ਹਲਫ਼ਨਾਮੇ ਵਿਚ ਰਾਜ ਸਰਕਾਰ ਨੇ ਕਸ਼ਿਅਪ ਵਿਰੁੱਧ ਦਰਜ ਐਫਆਈਆਰਜ਼ ਨੂੰ ਇਕ ਥਾਂ ਕਰਨ ਦਾ ਵਿਰੋਧ ਕੀਤਾ ਹੈ। 

Add a Comment

Your email address will not be published. Required fields are marked *