ਸ਼ਵੇਤਾ ਤਿਵਾੜੀ ਨੇ ਬਲੂ ਡਰੈੱਸ ’ਚ ਦਿਖਾਇਆ ਹੌਟ ਅੰਦਾਜ਼, ਤਸਵੀਰਾਂ ’ਚ ਦੇ ਰਹੀ ਕਿਲਰ ਪੋਜ਼

ਮੁੰਬਈ- ਅਦਾਕਾਰਾ ਸ਼ਵੇਤਾ ਤਿਵਾੜੀ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਰਵਾਇਤੀ ਲੁੱਕ ਤੋਂ ਲੈ ਕੇ ਵੈਸਟਰਨ ਲੁੱਕ ਤੱਕ ਸ਼ਵੇਤਾ ਹਰ ਤਰ੍ਹਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਲੰਮੇ ਸਮੇਂ ਤੋਂ ਅਦਾਕਾਰੀ ਕਰੀਅਰ ’ਚ ਸ਼ਵੇਤਾ ਨੇ ਕਈ ਵਾਰ ਸਾਬਤ ਕੀਤਾ ਹੈ ਕਿ ਉਹ ਕਿਸੇ ਵੀ ਕਿਰਦਾਰ ‘ਚ ਆਪਣੇ ਆਪ ਨੂੰ ਢਾਲ ਸਕਦੀ ਹੈ।

ਹਾਲ ਹੀ ’ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਰਅਸਲ ਇਹ ਤਸਵੀਰਾਂ ਅਦਾਕਾਰਾ ਦੇ ਫ਼ੋਟੋਸ਼ੂਟ ਦੀਆਂ ਹਨ, ਜਿਲ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ।

ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਦਾ ਹੌਟ ਅੰਦਾਜ਼ ਸਾਹਮਣੇ ਆਇਆ ਹੈ। ਇਹ ਤਸਵੀਰਾਂ ਸ਼ਵੇਤਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਬਲੂ ਡਰੈੱਸ ’ਚ ਨਜ਼ਰ ਆ ਰਹੀ ਹੈ।

PunjabKesari

ਸ਼ਵੇਤਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਸਮੋਕੀ ਆਈਜ਼ ਅਦਾਕਾਰਾ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਸ਼ਵੇਤਾ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਰ ਕੋਈ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਿਹਾ ਹੈ।

ਅਦਾਕਾਰਾ ਦੇ ਟੀ.ਵੀ ’ਚ ਕੰਮ  ਦੀ ਗੱਲ ਕਰੀਏ ਤਾਂ ਸ਼ਵੇਤਾ ਇਸ ਸਮੇਂ ਸੀਰੀਅਲ ‘ਮੈਂ ਹੂੰ ਅਪਰਾਜਿਤਾ’ ’ਚ ਨਜ਼ਰ ਆ ਰਹੀ ਹੈ। ਇਹ ਇਕ ਸਿੰਗਲ ਮਾਂ ਦੀ ਕਹਾਣੀ ਹੈ।

Add a Comment

Your email address will not be published. Required fields are marked *