ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ’ਚ ਵਰੁਣ ਨੇ ਪਤਨੀ ਦਾ ਹੱਥ ਫੜ ਕੇ ਦਿੱਤੇ ਪੋਜ਼

ਬਾਲੀਵੁੱਡ ’ਚ ਹਰ ਸਾਲ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ਦਾ ਜਸ਼ਨ ਦੀਵਾਲੀ ਵਾਲੇ ਦਿਨ ਹੀ ਨਹੀਂ ਸਗੋਂ ਇਸ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮਸ਼ਹੂਰ ਹਸਤੀਆਂ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਲਈ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕਰਦੀਆਂ ਹਨ। ਇਸ ਦੇ ਨਾਲ ਹੀ ਇੰਡਸਟਰੀ ’ਚ ਇਹ ਚਮਕ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਰਾਤ ਨੂੰ ਅਦਾਕਾਰਾ ਕ੍ਰਿਤੀ ਸੈਨਨ ਨੇ ਇੰਡਸਟਰੀ ਦੇ ਆਪਣੇ ਦੋਸਤਾਂ ਲਈ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਸਿਤਾਰਿਆਂ ਨੇ ਸ਼ਾਨਦਾਰ ਐਂਟਰੀ ਕੀਤੀ। ਪਤਨੀ ਨਤਾਸ਼ਾ ਦਲਾਲ ਨਾਲ ਪਾਰਟੀ ’ਚ ਸ਼ਾਮਲ ਹੋਏ ਵਰੁਣ ਧਵਨ ਕਾਫ਼ੀ ਲਾਈਮਲਾਈਟ ਕਰਦੇ ਨਜ਼ਰ ਆਏ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਸ ਦੌਰਾਨ ਦੋਵਾਂ ਦੀ ਜ਼ਬਰਦਸਤ ਬਾਂਡਿੰਗ ਨਜ਼ਰ ਆ ਰਹੀ ਹੈ।ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਇਹ ਜੋੜਾ ਮੈਚਿੰਗ ਆਊਟਫ਼ਿਟਸ ’ਚ ਇਕ-ਦੂਜੇ ਨਾਲ ਮੈਚਿੰਗ ਕਰਦਾ ਨਜ਼ਰ ਆਇਆ। ਨਤਾਸ਼ਾ ਦਲਾਲ ਗੋਲਡਨ ਫ੍ਰਿਲਡ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਉਸਨੇ ਗਲੇ ’ਚ ਇਕ ਸੁੰਦਰ ਹਾਰ ਪਹਿਨਿਆ ਹੋਇਆ ਸੀ। ਨਤਾਸ਼ਾ ਦੀ ਓਵਰਆਲ ਲੁੱਕ ਦੇਖਣਯੋਗ ਸੀ। ਇਸ ਦੇ ਨਾਲ ਹੀ ਵਰੁਣ ਧਵਨ ਵੀ ਗੋਲਡਨ ਕੁੜਤਾ, ਚਿੱਟੇ ਪਜਾਮੇ ’ਚ ਕਾਫੀ ਡੈਸ਼ਿੰਗ ਨਜ਼ਰ ਆਏ। ਇਸ ਜੋੜੇ ਦੀ ਇਕੱਠੇ ਬਾਂਡਿੰਗ ਕਾਫ਼ੀ ਲੋਕਾਂ ਦਾ ਦਿਲ ਜਿੱਤ ਰਹੀ ਹੈ।

ਵਰੁਣ ਧਵਨ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਜਲਦ ਹੀ ਫ਼ਿਲਮ ‘ਭੇੜੀਆ’ ’ਚ ਨਜ਼ਰ ਆਉਣਗੇ, ਜਿਸ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਉਹ ਕ੍ਰਿਤੀ ਸੈਨਨ ਦੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 25 ਨਵੰਬਰ ਨੂੰ ਪਰਦੇ ’ਤੇ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *