8 ਦਿਨਾਂ ’ਚ ‘ਐਨੀਮਲ’ ਦੀ ਕਮਾਈ 600 ਕਰੋੜ ਪਾਰ

ਬਾਲੀਵੁੱਡ ਫ਼ਿਲਮ ‘ਐਨੀਮਲ’ ਨੇ ਬਾਕਸ ਆਫਿਸ ਕਲੈਕਸ਼ਨ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ‘ਏ’ ਸਰਟੀਫਿਕੇਟ ਮਿਲਣ ਦੇ ਬਾਵਜੂਦ ਇਸ ਫ਼ਿਲਮ ਨੇ ਦੁਨੀਆ ਭਰ ’ਚ ਸਿਰਫ਼ 8 ਦਿਨਾਂ ਅੰਦਰ 600.67 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਭਾਰਤ ’ਚ ਵੀ ਕਮਾਈ ਦਾ ਰਿਕਾਰਡ ਬਣਾਇਆ ਹੈ। ਪਹਿਲੇ ਹਫ਼ਤੇ ਦੀ ਗੱਲ ਕਰੀਏ ਤਾਂ ‘ਐਨੀਮਲ’ ਫ਼ਿਲਮ ਨੇ 1 ਦਸੰਬਰ ਤੋਂ ਲੈ ਕੇ 8 ਦਸੰਬਰ ਤਕ 300.81 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਦੇ ਨਾਲ ਹੀ ਫ਼ਿਲਮ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਵੀ ਪਛਾੜ ਦਿੱਤਾ ਹੈ। ਪਹਿਲੇ 7 ਦਿਨਾਂ ਅੰਦਰ ‘ਗਦਰ 2’ ਨੇ 284.63 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੱਸ ਦੇਈਏ ਕਿ ‘ਐਨੀਮਲ’ ਤੋਂ ਉੱਪਰ ਸਿਰਫ਼ ਦੋ ਹੀ ਫ਼ਿਲਮਾਂ ਹਨ, ਜੋ ਹਨ ਸ਼ਾਹਰੁਖ ਖ਼ਾਨ ਦੀਆਂ ‘ਜਵਾਨ’ ਤੇ ‘ਪਠਾਨ’।

Add a Comment

Your email address will not be published. Required fields are marked *