ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ

ਡੇਰਾ ਬਾਬਾ ਨਾਨਕ, 16 ਅਗਸਤ -ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਵੀ ਕਿਹਾ ਸੀ, ਪਰ ਕੁਝ ਦਿਨਾਂ ਤੋਂ ਪਾਣੀ ਦੇ ਇਕ ਸਤਰ ‘ਤੇ ਖਲੋਤੇ ਹੋਣ ਕਰਕੇ ਲੋਕ ਰਾਵੀ ‘ਤੇ ਬਣੇ ਨਵੇਂ ਪੁਲ ਰਾਹੀਂ ਪਾਰ ਫ਼ਸਲਾਂ ਨੂੰ ਦੇਖਣ ਆਉਂਦੇ-ਜਾਂਦੇ ਸਨ ਪਰ ਅੱਜ ਅਚਾਨਕ ਹੀ ਪਾਣੀ ਵਧਣ ਕਰਕੇ ਪੁਲ ਦਾ ਕੁਝ ਹਿੱਸਾ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ ਤੇ ਲੋਕ ਦਰਿਆ ਪਾਰ ਫਸ ਗਏ ਅਤੇ ਉਨ੍ਹਾਂ ‘ਚ ਕੁਝ ਮੀਡੀਆ ਕਰਮੀ ਵੀ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਨਵਾਂ ਬਣਿਆ ਪੁਲ ਦੂਸਰੇ ਸਿਰੇ ਤੋਂ ਟੁੱਟ ਗਿਆ ਹੈ, ਜਿਸ ਕਰਕੇ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਹੀ ਉਨ੍ਹਾਂ ਨੂੰ ਕੱਢਿਆ ਜਾਵੇ।

Add a Comment

Your email address will not be published. Required fields are marked *