iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ

 ਨਵਾਂ ਸਮਾਰਟਫੋਨ ਖ਼ਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਸੀਂ ਫਲਿਪਕਾਰਟ ਬਿਗ ਦੀਵਾਲੀ ਸੇਲ ਦਾ ਫਾਇਦਾ ਚੁੱਕ ਸਕਦੇ ਹੋ। ਇਸ ਸੇਲ ਦੀ ਸ਼ੁਰੂਆਤ ਮੰਗਲਵਾਰ ਯਾਨੀ ਅੱਜ ਰਾਤ 12 ਵਜੇ ਤੋਂ ਹੋ ਰਹੀ ਹੈ। 19 ਅਕਤੂਬਰ ਤੋਂ ਸ਼ੁਰੂ ਹੋ ਰਹੀ ਇਹ ਸੇਲ 23 ਅਕਤੂਬਰ ਤਕ ਚੱਲੇਗੀ। ਇਸ ਸੇਲ ’ਚ ਕਈ ਸਮਾਰਟਫੋਨ, ਟੀ.ਵੀ. ਅਤੇ ਦੂਜੇ ਇਲੈਕਟ੍ਰੋਨਿਕਸ ਅਪਲਾਇੰਸ ’ਤੇ ਆਕਰਸ਼ਕ ਡਿਸਕਾਊਂਟ ਮਿਲ ਰਿਹਾ ਹੈ। ਜੇਕਰ ਤੁਸੀਂ ਸਸਤੇ ਸਮਾਰਟਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਇਸ ਸੇਲ ਦਾ ਫਾਇਦਾ ਚੁੱਕ ਸਕਦੇ ਹੋ। 

ਸੇਲ ’ਚ ਆਈਫੋਨ 13 ਤੋਂ ਇਲਾਵਾ ਆਈਫੋਨ 12 ਅਤੇ ਦੂਜੇ ਆਈਫੋਨਜ਼ ’ਤੇ ਵੀ ਆਕਰਸ਼ਕ ਆਫਰ ਮਿਲ ਰਿਹਾ ਹੈ। ਇੱਥੋਂ ਤੁਸੀਂ ਆਈਫੋਨ 12 ਮਿੰਨੀ ਨੂੰ ਆਕਰਸ਼ਕ ਕੀਮਤ ’ਤੇ ਖ਼ਰੀਦ ਸਕਦੇ ਹੋ। ਇਹ ਸਮਾਰਟਫੋਨ 36,990 ਰੁਪਏ ਤਕ ਦੀ ਕੀਮਤ ’ਤੇ ਮਿਲੇਗਾ। ਉੱਥੇ ਹੀ ਆਈਫੋਨ 11 ਨੂੰ ਤੁਸੀਂ 31,990 ਰੁਪਏ ਦੀ ਕੀਮਤ ’ਤੇ ਖ਼ਰੀਦ ਸਕਦੇ ਹੋ। 

ਕੀ ਹੈ ਆਫਰ?

ਫਲਿਪਕਾਰਟ ’ਤੇ ਆਈਫੋਨ 12 ਮਿੰਨੀ ਫਿਲਹਾਲ 54,990 ਰੁਪਏ ’ਚ ਮਿਲ ਰਿਹਾ ਹੈ। ਇਹ ਕੀਮਤ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਸੇਲ ’ਚ ਤੁਸੀਂ ਡਿਵਾਈਸ ਨੂੰ 36,990 ਰੁਪਏ ਤਕ ਦੀ ਕੀਮਤ ’ਤੇ ਖ਼ਰੀਦ ਸਕੋਗੇ। ਇਹ ਕੀਮਤ ਸਾਰੇ ਆਫਰਜ਼ ਨੂੰ ਮਿਲਾ ਕੇ ਹੈ। ਹਾਲਾਂਕਿ, ਫਲਿਪਕਾਰਟ ਨੇ ਸਾਰੇ ਆਫਰਜ਼ ਨੂੰ ਅਜੇ ਰਿਵੀਲ ਨਹੀਂਕੀਤਾ। ਸੇਲ ’ਚ 10 ਫੀਸਦੀ ਦਾ ਡਿਸਕਾਊਂਟ SBI ਕਾਰਡ ’ਤੇ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ 19 ਅਕਤੂਬਰ ਤੋਂ ਖ਼ਰੀਦ ਸਕੋਗੇ। 

ਉੱਥੇ ਹੀ ਪਲੱਸ ਮੈਂਬਰਾਂ ਲਈ ਸੇਲ ਲਾਈਵ ਹੋ ਚੁੱਕੀ ਹੈ। ਧਿਆਨ ਰਹੇ ਕਿ ਸੇਲ ’ਚ ਸਮਾਰਟਫੋਨ ਦੀ ਕੀਮਤ ਅਤੇ ਉਸ ’ਤੇ ਮਿਲ ਰਹੇ ਆਫਰਜ਼ ਬਦਲਦੇ ਰਹਿੰਦੇ ਹਨ। ਪਿਛਲੀ ਸੇਲ ’ਚ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ ਸੀ। 

Add a Comment

Your email address will not be published. Required fields are marked *