ਰਿਲਾਇੰਸ ਅਤੇ ਟਾਟਾ ਦੇ ਕਾਸਮੈਟਿਕ ਬਾਜ਼ਾਰ ’ਚ ਉਤਰਨ ਨਾਲ ਬਿਊਟੀ ਐਡਵਾਈਜ਼ਰਸ ਦੀ ਚਾਂਦੀ

ਨਵੀਂ ਦਿੱਲੀ – ਭਾਰਤ ’ਚ ਲਗਾਤਾਰ ਵਧ ਰਹੇ ਕਾਸਮੈਟਿਕ ਅਤੇ ਬਿਊਟੀ ਪ੍ਰੋਡਕਟਸ ਦੇ ਕਾਰੋਬਾਰ ’ਚ ਰਿਲਾਇੰਸ ਅਤੇ ਟਾਟਾ ਦੀ ਐਂਟਰੀ ਤੋਂ ਬਾਅਦ ਇਸ ਸੈਕਟਰ ’ਚ ਕੰਮ ਕਰਨ ਵਾਲੇ ਬਿਊਟੀ ਐਡਵਾਈਜ਼ਰਸ ਦੀ ਚਾਂਦੀ ਹੋ ਗਈ ਹੈ। ਇਸ ਸੈਕਟਰ ’ਚ ਪਹਿਲਾਂ ਤੋਂ ਕੰਮ ਕਰਨ ਵਾਲੀ ਸੈਫੋਰਾ, ਕਲਰਬਾਰ, ਲੋਟਸ ਹਰਬਲਸ, ਲੈਕਮੇ, ਰੈਵਲਨ, ਨਾਇਕਾ ਵਰਗੀਆਂ ਕੰਪਨੀਆਂ ਆਪਣੇ ਬਿਊਟੀ ਐਡਵਾਈਜ਼ਰਸ ਨੂੰ ਆਪਣੇ ਨਾਲ ਜੋੜੇ ਰੱਖਣ ਲਈ ਆਕਰਸ਼ਕ ਤਨਖਾਹ ਤੋਂ ਇਲਾਵਾ ਘਰ ਅਤੇ ਵੱਡੇ-ਵੱਡੇ ਵਿੱਤੀ ਲਾਭ ਇੰਸੈਟਿਵਸ ਵਜੋਂ ਦੇ ਰਹੀਆਂ ਹਨ। ਰਿਲਾਇੰਸ ਟੀਰਾ ਦਾ ਪਹਿਲਾ ਸਟੋਰ ਅਗਲੇ ਹਫਤੇ ਖੁੱਲ੍ਹਣ ਜਾ ਰਿਹਾ ਹੈ ਅਤੇ ਰਿਲਾਇੰਸ ਅਤੇ ਟਾਟਾ ਦੀ ਇਸ ਸੈਕਟਰ ’ਚ ਐਂਟਰੀ ਤੋਂ ਬਾਅਦ ਬਿਊਟੀ ਐਡਵਾਈਜ਼ਰਸ ਦੀ ਭਰਤੀ ਨੂੰ ਲੈ ਕੇ ਕੰਪਨੀਆਂ ’ਚ ਹੋੜ ਮਚ ਗਈ ਹੈ।

ਹਾਲ ਹੀ ’ਚ ਕੰਪਨੀਆਂ ਨੇ ਦਿੱਲੀ, ਲੁਧਿਆਣਾ, ਹੈਦਰਾਬਾਦ ਅਤੇ ਬੇਂਗਲੁਰੂ ’ਚ ਪਲੇਟਮੈਂਟ ਡਰਾਈਵ ਕਰ ਕੇ ਕਈ ਬਿਊਟੀ ਐਡਵਾਈਜ਼ਰਸ ਦੀ ਭਰਤੀ ਕੀਤੀ ਹੈ। ਇਸ ਸੈਕਟਰ ’ਚ ਮੁਹਾਰਤ ਰੱਖਣ ਵਾਲੇ ਬਿਊਟੀ ਐਡਵਾਈਜ਼ਰਸ ਨੂੰ ਸਟੋਰਸ ’ਚ ਕੰਮ ਕਰਨ ਲਈ 30,000 ਰੁਪਏ ਪ੍ਰਤੀ ਮਹੀਨਾ ਤਨਖਾਹ ਤੋਂ ਇਲਾਵਾ ਇੰਸੈਟਿਵ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਕੰਪਨਆਂ ਦੇ ਬਿਊਟੀ ਰਿਟੇਲ ਸਟੋਰ ਦੀ ਗਿਣਤੀ ਵਧਣ ਕਾਰਣ ਅਜਿਹੇ ਬਿਊਟੀ ਐਡਵਾਈਜ਼ਰਸ ਲਈ ਬਿਹਤਰ ਮੌਕੇ ਵੀ ਸਾਹਮਣੇ ਆ ਰਹੇ ਹਨ। ਕੰਪਨੀਆਂ ਨਾ ਸਿਰਫ ਬਿਊਟੀ ਐਡਵਾਈਜ਼ਰਸ ਨੂੰ ਚੰਗੇ ਤਨਖਾਹ-ਭੱਤੇ ਦੇ ਰਹੀਆਂ ਹਨ ਸਗੋਂ ਇਨ੍ਹਾਂ ਦੀ ਟ੍ਰੇਨਿੰਗ ’ਤੇ ਵੀ ਕਾਫੀ ਪੈਸਾ ਖਰਚ ਕਰ ਰਹੀਆਂ ਹਨ। ਇਸ ਤੋਂ ਇਲਾਵਾ ਬਿਊਟੀ ਐਡਵਾਈਜ਼ਰਸ ਨੂੰ ਕੰਪਨੀ ਦੇ ਉਤਪਾਦ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਪ੍ਰੋਡਕਟ ਦੀ ਗੁਣਵੱਤਾ ਪਰਖਣ ’ਚ ਮਾਹਰ ਹੁੰਦੇ ਹਨ ਬਿਊਟੀ ਐਡਵਾਈਜ਼ਰਸ ਇਨ੍ਹਾਂ ਬਿਊਟੀ ਐਡਵਾਈਜ਼ਰਸ ਦਾ ਮੁੱਖ ਕੰਮ ਪ੍ਰੋਡਕਟ ਦੀ ਗੁਣਵੱਤਾ ਦਾ ਧਿਆਨ ਰੱਖਣਾ ਹੁੰਦਾ ਹੈ ਕਿਉਂਕਿ ਇਨ੍ਹਾਂ ਕੋਲ ਬਿਊਟੀ ਪ੍ਰੋਡਕਟਸ ਨੂੰ ਲੈ ਕੇ ਨਾ ਸਿਰਫ ਹਰ ਤਰ੍ਹਾਂ ਦੀ ਸਕਿਨ ਬਾਰੇ ਵਿਸ਼ੇਸ਼ ਜਾਣਕਾਰੀ ਹੁੰਦੀ ਹੈ ਸਗੋਂ ਇਨ੍ਹਾਂ ਨੂੰ ਮੇਕਅਪ ਦੀ ਤਕਨੀਕ ਦੇ ਨਾਲ-ਨਾਲ ਤਕਨਾਲੋਜੀ ਅਤੇ ਵਰਚੁਅਲ ਟੂਲਸ ਦੀ ਵੀ ਸਮਝ ਹੁੰਦੀ ਹੈ।

ਇਨ੍ਹਾਂ ਵਿਸ਼ੇਸ਼ਤਾਵਾਂ ਕਾਰਣ ਇੰਡਸਟਰੀ ’ਚ ਇਨ੍ਹਾਂ ਦੀ ਭਾਰੀ ਮੰਗ ਹੈ। 2025 ਤੱਕ 2.2 ਲੱਖ ਕਰੋੜ ਦਾ ਹੋਵੇਗਾ ਬਿਊਟੀ ਪ੍ਰੋਡਕਟਸ ਦਾ ਕਾਰੋਬਾਰ ਦੇਸ਼ ਦਾ ਬਿਊਟੀ ਪ੍ਰੋਡਕਟਸ ਦਾ ਬਾਜ਼ਾਰ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਅਵੈਂਡਸ ਦੀ ਰਿਪੋਰਟ ਮੁਤਾਬਕ ਇਹ ਬਾਜ਼ਾਰ 2025 ਤੱਕ 2.2 ਲੱਖ ਕਰੋੜ ਦਾ ਹੋ ਸਕਦਾ ਹੈ ਅਤੇ ਇਸ ’ਚ 4 ਗੁਣਾ ਵਾਧੇ ਦਾ ਅਨੁਮਾਨ ਹੈ। ਕਾਸਮੈਟਿਕ ਕੰਪਨੀਆਂ ਨੂੰ ਸਟਾਫ ਮੁਹੱਈਆ ਕਰਵਾਉਣ ਵਾਲੀ ਕੰਪਨੀ ਟੀਮ ਲੀਜ਼ ਦੀ ਸਹਿ-ਸੰਸਥਾਪਕ ਰਿਤੁਪਰਣਾ ਚੱਕਰਵਰਤੀ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਵੱਡੀ ਗਿਣਤੀ ’ਚ ਭਾਰਤੀ ਗਾਹਕ ਵਿਦੇਸ਼ਾਂ ਤੋਂ ਬਿਊਟੀ ਪ੍ਰੋਡਕਟਸ ਦੀ ਖਰੀਦ ਕਰ ਰਹੇ ਸਨ, ਪਰ ਕੋਰੋਨਾ ਤੋਂ ਬਾਅਦ ਭਾਰਤੀ ਗਾਹਕਾਂ ਨੇ ਬਿਊਟੀ ਪ੍ਰੋਡਕਟਸ ਦੀ ਖਰੀਦ ਦੇਸੀ ਕੰਪਨੀਆਂ ਤੋਂ ਸ਼ੁਰੂ ਕਰ ਦਿੱਤੀ ਹੈ। ਇਸੇ ਕਾਰਣ ਭਾਰਤ ਦੀ ਕਾਸਮੈਟਿਕ ਇੰਡਸਟਰੀ ’ਚ ਬਿਊਟੀ ਐਡਵਾਈਜ਼ਰਸ ਦੀ ਮੰਗ ਵਧ ਗਈ ਹੈ।

ਲੋਟਸ ਹਰਬਲ ਕੋਲ ਇਸ ਸਮੇਂ 3000 ਬਿਊਟੀ ਐਡਵਾਈਜ਼ਰਸ ਹਨ ਅਤੇ ਕੰਪਨੀ ਇਸ ਤੋਂ ਬਾਅਦ ਹੋਰ ਜ਼ਿਆਦਾ ਬਿਊਟੀ ਐਡਵਾਈਜ਼ਰਸ ਦੀ ਭਰਤੀ ਦੀ ਤਿਆਰੀ ਕਰ ਰਹੀ ਹੈ ਅਤੇ ਕੰਪਨੀ ਆਪਣੇ ਬਿਊਟੀ ਐਡਵਾਈਜ਼ਰਸ ਦੀ ਹਰ ਤਰ੍ਹਾਂ ਦੀ ਲੋੜ ਦਾ ਧਿਆਨ ਰੱਖ ਰਹੀ ਹੈ ਅਤੇ ਉਨ੍ਹਾਂ ਨੂੰ ਆਕਰਸ਼ਕ ਤਨਖਾਹ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। -ਨਿਤਿਨ ਪਾਸੀ, ਚੇਅਰਮੈਨ, ਲੋਟਸ ਹਰਬਲ ਬਿਊਟੀ ਐਡਵਾਈਜ਼ਰਸ ਉਨ੍ਹਾਂ ਦੀ ਕਲਰ ਬਾਰ ਦਾ ਇਕ ਅਹਿਮ ਹਿੱਸਾ ਹੈ ਅਤੇ ਉਨ੍ਹਾਂ ਦੀ ਕੰਪਨੀ ਆਪਣੇ ਬਿਊਟੀ ਐਡਵਾਈਜ਼ਰ ਨੂੰ ਮੈਰਿਜ ਅਲਾਊਂਸ, ਮੈਡੀਕਲ ਇੰਸ਼ੋਰੈਂਸ, ਕਾਰ ਅਤੇ ਘਰ ਤੋਂ ਇਲਾਵਾ ਹੋਰ ਕਿਸਮ ਦੀਆਂ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਦੀ ਕੰਪਨੀ ਕੋਲ 2500 ਬਿਊਟੀ ਐਡਵਾਈਜ਼ਰਸ ਹਨ ਅਤੇ ਅੱਗੇ ਵੀ ਇਨ੍ਹਾਂ ਦੀ ਗਿਣਤੀ ਵਧਾਈ ਜਾਏਗੀ। ਸਮੀਰ ਮੋਦੀ, ਮੈਨੇਜਿੰਗ ਡਾਇਰੈਕਟਰ, ਕਲਰ ਬਾਰ ਕਾਸਮੈਟਿਕ

Add a Comment

Your email address will not be published. Required fields are marked *